District NewsMalout News

ਮਲੋਟ ਦੇ ਉਪ ਮੰਡਲ ਅਧਿਕਾਰੀ ਡਾ. ਸੰਜੀਵ ਗੋਇਲ ਵੱਲੋਂ ਰਸਮੀ ਤੌਰ ਤੇ ਕਰਵਾਈ ਕਣਕ ਦੀ ਬੋਲੀ

ਮਲੋਟ: ਮਲੋਟ ਦੇ ਉਪ ਮੰਡਲ ਅਧਿਕਾਰੀ ਡਾਕਟਰ ਸੰਜੀਵ ਗੋਇਲ ਨੇ ਮੰਡੀ ਬੋਰਡ ਦੇ ਅਧਿਕਾਰੀਆਂ ਦੀ ਅਗਵਾਈ ਵਿੱਚ ਮਲੋਟ ਦੀ ਦਾਣਾ ਮੰਡੀ ਵਿੱਚ ਕਣਕ ਦੀ ਰਸਮੀ ਤੌਰ ਤੇ ਬੋਲੀ ਕਰਵਾਈ। ਸਰਕਾਰੀ ਤੌਰ ਤੇ ਇੱਕ ਅਪ੍ਰੈਲ ਨੂੰ ਕੜਕ ਦੀ ਖਰੀਦ ਸ਼ੁਰੂ ਹੋਣੀ ਸੀ, ਪਰ ਮੌਸਮ ਦੀ ਖਰਾਬੀ ਕਰਕੇ ਕਣਕ ਦੀ ਵਾਢੀ ਲੇਟ ਹੋ ਰਹੀ ਹੈ, ਜਿਸ ਕਰਕੇ ਹੁਣ ਮੰਡੀਆਂ ਦੇ ਵਿੱਚ ਇੱਕਾ ਦੁੱਕਾ ਕਣਕ ਦੀ ਢੇਰੀ ਆਉਣ ਲੱਗੀ ਹੈ, ਜਿਸ ਦੀ ਖਰੀਦ ਸ਼ੁਰੂ ਕਰਾਈ ਗਈ ਅਤੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਪ੍ਰਸ਼ਾਸਨ ਵੱਲੋਂ ਖਰੀਦ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ।

ਕਿਸਾਨ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਏਗੀ ਅਤੇ ਕਣਕ ਦੀ ਨਵੀਂ ਵਿੱਚ ਜੋ ਉੱਤੋਂ ਹਦਾਇਤਾਂ ਆਉਣਗੀਆਂ ਉਸ ਹਿਸਾਬ ਨਾਲ ਖਰੀਦ ਕੀਤੀ ਜਾਏਗੀ। ਅਧਿਕਾਰੀਆਂ ਨੇ ਆਖਿਆ ਕਿ ਕਿਸਾਨ ਨੂੰ ਮੰਡੀ ਵਿੱਚ 24 ਘੰਟਿਆਂ ਤੋਂ ਪਹਿਲਾਂ ਫਰਕ ਕੀਤਾ ਜਾਏਗਾ।

Author: Malout Live

Back to top button