ਮਲੋਟ ਨਿਵਾਸੀ ਡਾ. ਕ੍ਰਿਤਿਕਾ ਖੁੰਗਰ ਬਣੀ ਵੂਮੈਨ ਡੈਡੀਕੇਸ਼ਨ ਦੀ ਬ੍ਰਾਂਡ ਅੰਬੈਸਡਰਐੱਨ.ਸੀ.ਆਰ ‘ਚ ਹੋਏ ਮਿਸ-ਮਿਸਿਜ਼ ਫੈਸ਼ਨਿਸਟਾ-2022 ਵਿੱਚ ਮਿਸਿਜ਼ ਫੈਸ਼ਨਿਸਟਾ ਚੁਣੀ ਗਈ ਮਲੋਟ ਨਿਵਾਸੀ ਡਾ. ਕ੍ਰਿਤਿਕਾ ਖੁੰਗਰ ਦੇ ਸਨਮਾਨ ‘ਚ ਵੂਮੇਨ ਡੈਡੀਕੇਸ਼ਨ ਵੱਲੋਂ ਪਿਛਲੇ ਦਿਨੀਂ ਸਿਰਸਾ ਵਿੱਚ ਸਨਮਾਨ ਸਮਾਰੋਹ ਕਰਵਾਇਆ ਗਿਆ। ਪ੍ਰੋਗਰਾਮ ‘ਚ ਈਨਰ ਵਹੀਲ ਕਲੱਬ ਦੀ ਮਧੂ ਮਹਿਤਾ ਨੇ ਵੀ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ‘ਚ ਡਾ. ਕ੍ਰਿਤਿਕਾ ਖੁੰਗਰ ਦੇ ਮਾਤਾ-ਪਿਤਾ ਅਤੇ ਹੋਰ ਪਰਿਵਾਰਿਕ ਮੈਂਬਰ ਵੀ ਮੌਜੂਦ ਰਹੇ। ਇਸ ਮੌਕੇ ਵੂਮੇਨ ਡੈਡੀਕੇਸ਼ਨ ਵੱਲੋਂ ਡਾ. ਕ੍ਰਿਤਿਕਾ ਖੁੰਗਰ ਨੂੰ ਵੂਮੈਨ ਡੈਡੀਕੇਸ਼ਨ ਦਾ ਬ੍ਰਾਂਡ ਅੰਬੈਸਡਰ ਚੁਣਿਆ ਗਿਆ। ਬੇਟੀ ਦੀ ਉਪਲੱਬਧੀ ‘ਤੇ ਪਿਤਾ ਰਾਜ ਕੁਮਾਰ ਖੁੰਗਰ ਅਤੇ ਮਾਤਾ ਮਧੂ ਖੁੰਗਰ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਬੇਟੀ ਦੀ ਸਫ਼ਲਤਾ ‘ਤੇ ਮਾਣ ਹੈ। ਅੱਜ ਬੇਟੀਆਂ ਬੋਝ ਨਹੀਂ ਹਨ, ਜ਼ਰੂਰਤ ਹੈ ਉਨ੍ਹਾਂ ਨੂੰ ਚੰਗੇ ਸੰਸਕਾਰ ਦੇਣ ਦੀ ਅਤੇ ਬੇਟਿਆਂ ਦੇ ਬਰਾਬਰ ਹੱਕ ਦੇਣ ਦੀ। ਡਾ. ਕ੍ਰਿਤਿਕਾ ਦੇ ਪਤੀ ਰੁਪਿੰਦਰ ਸੱਚਦੇਵਾ ਨੇ ਕਿਹਾ ਕਿ ਔਰਤ ਦੇ ਲਈ ਘਰ ਨੂੰ ਸੰਭਾਲਣ ਦੇ ਨਾਲ-ਨਾਲ ਇਸ ਤਰ੍ਹਾਂ ਦੇ ਮੁਕਾਬਲਿਆਂ ‘ਚ ਭਾਗ ਲੈਣਾ ਆਪਣੇ ਆਪ ਵਿੱਚ ਬੇਮਿਸਾਲ ਹੈ।
ਮਲੋਟ: ਐੱਨ.ਸੀ.ਆਰ ‘ਚ ਹੋਏ ਮਿਸ-ਮਿਸਿਜ਼ ਫੈਸ਼ਨਿਸਟਾ-2022 ਵਿੱਚ ਮਿਸਿਜ਼ ਫੈਸ਼ਨਿਸਟਾ ਚੁਣੀ ਗਈ ਮਲੋਟ ਨਿਵਾਸੀ ਡਾ. ਕ੍ਰਿਤਿਕਾ ਖੁੰਗਰ ਦੇ ਸਨਮਾਨ ‘ਚ ਵੂਮੇਨ ਡੈਡੀਕੇਸ਼ਨ ਵੱਲੋਂ ਪਿਛਲੇ ਦਿਨੀਂ ਸਿਰਸਾ ਵਿੱਚ ਸਨਮਾਨ ਸਮਾਰੋਹ ਕਰਵਾਇਆ ਗਿਆ। ਪ੍ਰੋਗਰਾਮ ‘ਚ ਈਨਰ ਵਹੀਲ ਕਲੱਬ ਦੀ ਮਧੂ ਮਹਿਤਾ ਨੇ ਵੀ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ‘ਚ ਡਾ. ਕ੍ਰਿਤਿਕਾ ਖੁੰਗਰ ਦੇ ਮਾਤਾ-ਪਿਤਾ ਅਤੇ ਹੋਰ ਪਰਿਵਾਰਿਕ ਮੈਂਬਰ ਵੀ ਮੌਜੂਦ ਰਹੇ। ਇਸ ਮੌਕੇ ਵੂਮੇਨ ਡੈਡੀਕੇਸ਼ਨ ਵੱਲੋਂ ਡਾ. ਕ੍ਰਿਤਿਕਾ ਖੁੰਗਰ ਨੂੰ ਵੂਮੈਨ ਡੈਡੀਕੇਸ਼ਨ ਦਾ ਬ੍ਰਾਂਡ ਅੰਬੈਸਡਰ ਚੁਣਿਆ ਗਿਆ।
ਬੇਟੀ ਦੀ ਉਪਲੱਬਧੀ ‘ਤੇ ਪਿਤਾ ਰਾਜ ਕੁਮਾਰ ਖੁੰਗਰ ਅਤੇ ਮਾਤਾ ਮਧੂ ਖੁੰਗਰ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਬੇਟੀ ਦੀ ਸਫ਼ਲਤਾ ‘ਤੇ ਮਾਣ ਹੈ। ਅੱਜ ਬੇਟੀਆਂ ਬੋਝ ਨਹੀਂ ਹਨ, ਜ਼ਰੂਰਤ ਹੈ ਉਨ੍ਹਾਂ ਨੂੰ ਚੰਗੇ ਸੰਸਕਾਰ ਦੇਣ ਦੀ ਅਤੇ ਬੇਟਿਆਂ ਦੇ ਬਰਾਬਰ ਹੱਕ ਦੇਣ ਦੀ। ਡਾ. ਕ੍ਰਿਤਿਕਾ ਦੇ ਪਤੀ ਰੁਪਿੰਦਰ ਸੱਚਦੇਵਾ ਨੇ ਕਿਹਾ ਕਿ ਔਰਤ ਦੇ ਲਈ ਘਰ ਨੂੰ ਸੰਭਾਲਣ ਦੇ ਨਾਲ-ਨਾਲ ਇਸ ਤਰ੍ਹਾਂ ਦੇ ਮੁਕਾਬਲਿਆਂ ‘ਚ ਭਾਗ ਲੈਣਾ ਆਪਣੇ ਆਪ ਵਿੱਚ ਬੇਮਿਸਾਲ ਹੈ।
Author: Malout Live