Malout News

ਲਾਇਨਜ ਕਲੱਬ ਮਲੋਟ ਦੀ ਰੇਡੀਅੰਟ ਨੇ ਸਰਕਾਰੀ ਸੀਨੀ. ਸੈਕੰ. ਸਮਾਰਟ ਸਕੂਲ (ਲੜਕੇ) ਮਲੋਟ ਵਿਖੇ ਲਗਾਏ ਪੌਦੇ

ਮਲੋਟ:- ਲਾਇਨਜ ਕਲੱਬ ਮਲੋਟ ਦੀ ਰੇਡੀਅੰਟ ਵੱਲੋਂ ਵਣ ਮਹਾਉਤਸਵ ਮਨਾਉਂਦੇ ਹੋਏ ਵਾਤਾਵਰਨ ਦੀ ਸੰਭਾਲ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਤਹਿਸੀਲ ਰੋਡ ਮਲੋਟ ਵਿਖੇ ਪੌਦੇ ਲਗਾਏ ਗਏ। ਇਸ ਦੌਰਾਨ ਸਟੇਜ ਸਕੱਤਰ ਅਤੇ ਮੀਡੀਆ ਇੰਚਾਰਜ ਹਰਜੀਤ ਮੋਂਗਾ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਇਸ ਉਪਰੰਤ ਹਰਦੇਵ ਸਿੰਘ ਅਤੇ ਬਲਜੀਤ ਸਿੰਘ ਭੁੱਲਰ ਵੱਲੋਂ ਆਲੇ-ਦੁਆਲੇ ਨੂੰ ਹਰਿਆ-ਭਰਿਆ ਰੱਖਣ ਲਈ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਗਿਆ। ਇਸ ਸਮੇਂ ਦੌਰਾਨ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ਼ ਦੇ ਸਹਿਯੋਗ ਨਾਲ ਕਰੀਬ 50 ਪੌਦੇ ਲਗਾਏ ਗਏ। ਸਕੂਲ ਪ੍ਰਿੰਸਪੀਲ ਕ੍ਰਿਸ਼ਨ ਕੁਮਾਰ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਦੌਰਾਨ ਚਾਰਟਰ ਪ੍ਰਧਾਨ ਲਾਇਨ ਮੁਨੀਸ਼ ਗਗਨੇਜਾ, ਪ੍ਰਧਾਨ ਲਾਇਨ ਹਰਜਿੰਦਰ ਪਾਲ ਸਿੰਘ ਮੱਕੜ, ਸਕੱਤਰ ਲਾਇਨ ਵਰਿੰਦਰ ਬਾਂਸਲ, ਪ੍ਰੋਜੈਕਟ ਚੇਅਰਮੈਨ ਲਾਇਨ ਅਸ਼ਵਨੀ ਮੱਕੜ, ਪੀ.ਆਰ.ਓ ਲਾਇਨ ਮਨੋਜ ਅਸੀਜਾ, ਲਾਇਨ ਇਕਬਾਲ ਵਿਰਦੀ, ਅਜੈ ਤਨੇਜਾ, ਰਵੀ ਬਾਂਸਲ, ਰਾਜੇਸ਼ ਨਾਗਪਾਲ, ਮਹੀਪਾਲ ਗਰਗ, ਅਨਿਲ ਸਿੰਗਲਾ, ਬਲਜੀਤ ਭੁੱਲਰ, ਲਾਈਨ ਦਵਿੰਦਰ ਮੋਂਗਾ, ਸੰਜੂ ਕਮਰਾ, ਪਰਵਿੰਦਰ ਸਿੰਘ ਮੋਂਗਾ, ਡਾ.ਮੋਹਨਜੀਤ ਤਨੇਜਾ, ਲਾਇਨ ਸੁਖਜਿੰਦਰ ਸਿੰਘ ਦੇ ਇਲਾਵਾ ਸਮੂਹ ਸਟਾਫ਼ ਅਤੇ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਹਾਜ਼ਿਰ ਸਨ। ਸਮਾਜਸੇਵੀ ਅਤੇ ਧਾਰਮਿਕ ਸੰਗਠਨਾਂ ਦੇ ਕੋਆਰਡੀਨੇਟਰ ਮਨੋਜ ਅਸੀਜਾ ਵੱਲੋ ਸੰਸਥਾ ਵੱਲੋ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ।

Author: Malout Live

Leave a Reply

Your email address will not be published. Required fields are marked *

Back to top button