District News

ਪਿਸਤੌਲ ਸਾਫ ਕਰਨ ਲੱਗਿਆ ਚੱਲੀ ਗੋਲੀ, ਹੋਈ ਮੌਤ

ਬਠਿੰਡਾ:- ਬਠਿੰਡਾ ਛਾਉਣੀ ‘ਚ ਇਕ ਵਿਅਕਤੀ ਆਪਣੀ ਲਾਇਸੈਂਸੀ ਪਿਸਤੌਲ ਸਾਫ ਕਰ ਰਿਹਾ ਸੀ ਅਤੇ ਅਚਾਨਕ ਪਿਸਤੌਲ ‘ਚੋਂ ਗੋਲੀ ਚੱਲ ਪਈ, ਜਿਸ ਕਾਰਨ ਉਸ ਦੀ ਮੌਤ ਹੋ ਗਈ । ਜਾਣਕਾਰੀ ਮੁਤਾਬਕ ਗੁਰਮੇਲ ਸਿੰਘ (43) ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਬੀਬੀ ਵਾਲਾ ਜੋ ਕਿ ਬਠਿੰਡਾ ਸੈਨਿਕ ਛਾਉਣੀ ਦੇ 11 ਐੱਫ. ਓ. ਡੀ. ਵਿਭਾਗ ‘ਚ ਤਾਇਨਾਤ ਸੀ। ਗੁਰਮੇਲ ਬੀਤੇ ਦਿਨ ਆਪਣੀ ਲਾਇਸੈਂਸੀ ਪਿਸਤੌਲ ਨੂੰ ਸਾਫ ਕਰ ਰਿਹਾ ਸੀ ਤਾਂ ਅਚਾਨਕ ਉਸ ‘ਚੋਂ ਗੋਲੀ ਚੱਲ ਪਈ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਮੌਕੇ ‘ਤੇ ਜਦੋ ਪਰਿਵਾਰਕ ਮੈਂਬਰ ਉਸ ਦੇ ਕਮਰੇ ‘ਚ ਪਹੁੰਚੇ ਤਾਂ ਉਹਨਾਂ ਨੇ ਗੁਰਮੇਲ ਨੂੰ ਖੂਨ ਨਾਲ ਲੱਥਪੱਥ ਹੋਇਆ ਪਾਇਆ, ਜਿਸ ਦੇ ਤੁਰੰਤ ਹੀ ਪਰਿਵਾਰਕ ਮੈਂਬਰ ਨੇ ਉਸ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ, ਜਿਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਥਾਣਾ ਕੈਂਟ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਕਰਵਾ ਕੇ ਪਰਿਵਾਰ ਹਵਾਲੇ ਕਰ ਦਿੱਤਾ ਹੈ।

Leave a Reply

Your email address will not be published. Required fields are marked *

Back to top button