District NewsMalout News

ਬੀ.ਐੱਡ ਕਾਲਜ ਬਾਦਲ ਦੇ ਕਲਪਨਾ ਚਾਵਲਾ ਹਾਊਸ ਨੇ ਵੋਟ ਬਣਾਉਣ ਸੰਬੰਧੀ ਲਗਾਇਆ ਕੈਂਪ

ਮਲੋਟ (ਪਵਨ ਨੰਬਰਦਾਰ): ਦਸ਼ਮੇਸ਼ ਗਰਲਜ਼ ਕਾਲਜ ਆਫ਼ ਐਜਕੇਸ਼ਨ ਬਾਦਲ ਦੇ ਕਲਪਨਾ ਚਾਵਲਾ ਹਾਊਸ ਵੱਲੋਂ ਕਾਲਜ ਕੈਂਪਸ ਵਿੱਚ ਵੋਟ ਬਣਾਉਣ ਸੰਬੰਧੀ ਕੈਂਪ ਲਾਇਆ ਗਿਆ। ਇਸ ਮੌਕੇ ਬੀ.ਐੱਲ.ਓ ਜਸਵਿੰਦਰ ਸਿੰਘ ਕਾਲਜ ਵਿੱਚ ਵਿਦਿਆਰਥੀਆਂ ਦੀਆਂ ਵੋਟਾਂ ਬਣਾਉਣ ਸੰਬੰਧੀ ਪੁੱਜੇ। ਕਾਲਜ ਦੇ ਪ੍ਰਿਸੀਪਲ ਡਾ. ਵਨੀਤਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵੋਟਰ-ਜਾਗਰੂਕਤਾ ਪ੍ਰੋਗਰਾਮਾਂ ਤਹਿਤ ਕਾਲਜ ਵਿੱਚ ਇਹ ਵੋਟ-ਬਣਾਉਣ ਦਾ ਕੈਂਪ ਲਾਇਆ ਗਿਆ। ਉਹਨਾਂ ਇਸ ਮੌਕੇ ਵੋਟ ਦੀ ਮਹੱਤਤਾ ਬਾਰੇ ਦੱਸਦੇ ਹੋਏ ਉਨ੍ਹਾਂ ਵਿਦਿਆਰਥੀਆਂ ਨੂੰ ਵੀ ਵੋਟ ਬਣਾਉਣ ਲਈ ਕਿਹਾ, ਜਿਨ੍ਹਾਂ ਅੱਜ ਤੱਕ ਵੋਟ ਨਹੀਂ ਬਣਾਈ। ਕਲਪਨਾ ਚਾਵਲਾ ਹਾਊਸ ਦੇ ਇੰਚਾਰਜ ਲਖਬੀਰ ਸਿੰਘ ਢਿੱਲੋਂ ਅਤੇ ਉਂਕਾਰ ਸਿੰਘ ਚਹਿਲ ਵੱਲੋਂ ਕਾਲਜ ਦੇ ਉਨ੍ਹਾਂ ਵਿਦਿਆਰਥੀਆਂ ਬਾਰੇ ਜਾਣਕਾਰੀ ਦਿੱਤੀ, ਜਿਹਨਾਂ ਇਸ ਕੈਂਪ ਦਾ ਲਾਭ ਲੈਂਦੇ ਹੋਏ ਆਪਣੀ ਵੋਟ ਬਣਾਈ। ਇਸ ਕੈਂਪ ਵਿਚ ਜਸ਼ਨਪ੍ਰੀਤ ਕੌਰ (ਰੋਲ ਨੰ. 2225), ਸੈਂਪਲ ਕੌਰ (ਰੋਲ ਨੰ.2282), ਰਹਿਮਪ੍ਰੀਤ ਕੌਰ(ਰੋਲ ਨੰ.2260), ਜਸਪ੍ਰੀਤ ਕੌਰ (ਰੋਲ ਨੰ.2212), ਮਨਪ੍ਰੀਤ ਕੌਰ (ਰੋਲ ਨੰ.2254), ਰੁਪਿੰਦਰਦੀਪ ਕੌਰ (ਰੋਲ ਨੰ.2270) ਨੇ ਆਪਣੀ ਵੋਟ ਲਈ ਫਾਰਮ ਭਰਿਆ। ਉਂਕਾਰ ਸਿੰਘ ਚਹਿਲ ਵੱਲੋਂ ਕਾਲਜ ਵਿੱਚ ਇਸ ਤਰਾਂ ਦੇ ਹੋਰ ਕੈਂਪ ਲਾਉਂਣ ਦੀ ਗੱਲ ਵੀ ਕਹੀ ਗਈ ਤਾਂ ਜੋ ਰਹਿੰਦੇ ਵਿਦਿਆਰਥੀਆਂ ਦੀ ਵੋਟ ਬਣਾਈ ਜਾ ਸਕੇ।

Author: Malout Live

Back to top button