District NewsMalout News

ਟ੍ਰੈਫਿਕ ਸਟਾਫ ਨੇ ਗੁੰਮਿਆ ਫੋਨ ਅਤੇ ਜ਼ਰੂਰੀ ਦਸਤਾਵੇਜ਼ ਕੀਤੇ ਵਾਪਿਸ

ਮਲੋਟ: ਗੁਰਤੇਜ ਸਿੰਘ ਪੁੱਤਰ ਹਰਪਾਲ ਸਿੰਘ ਪਿੰਡ ਬਬਾਣੀਆਂ, ਤਹਿ. ਗਿੱਦੜਬਾਹਾ ਦਾ ਟੱਚ ਸਕਰੀਨ ਮੋਬਾਇਲ ਅਤੇ ਜ਼ਰੂਰੀ ਦਸਤਾਵੇਜ਼ ਬੀਤੇ ਦਿਨ ਐਡਵਰਡ ਚੌਂਕ ਕੋਲ ਡਿੱਗ ਪਏ ਸਨ। ਉਕਤ ਦਸਤਾਵੇਜ਼ ਅਤੇ ਮੋਬਾਇਲ ਮਲੋਟ ਟ੍ਰੈਫਿਕ ਸਟਾਫ ਦੇ ਮੁਨਸ਼ੀ ਗੁਰਮੀਤ ਸਿੰਘ ਨੂੰ ਡਿੱਗੇ ਹੋਏ ਮਿਲੇ।

ਇਸ ਦੌਰਾਨ ਟ੍ਰੈਫਿਕ ਮੁਨਸ਼ੀ ਦੁਆਰਾ ਉਕਤ ਵਿਅਕਤੀ ਦੀ ਭਾਲ ਕਰ ਉਸਨੂੰ ਟ੍ਰੈਫਿਕ ਚੌਂਕੀ ਵਿਖੇ ਬੁਲਾ ਉਸਦਾ ਮੋਬਾਇਲ ਅਤੇ ਦਸਤਾਵੇਜ਼ ਵਾਪਿਸ ਕੀਤੇ। ਇਸ ਦੌਰਾਨ ਟ੍ਰੈਫਿਕ ਏ.ਐੱਸ.ਆਈ ਪਰਮਜੀਤ ਸਿੰਘ ਵੀ ਨਾਲ ਹਾਜ਼ਿਰ ਸਨ। ਗੁਰਤੇਜ਼ ਸਿੰਘ ਵੱਲੋਂ ਇਸ ਇਮਾਨਦਾਰੀ ਤੇ ਟ੍ਰੈਫਿਕ ਸਟਾਫ ਮਲੋਟ ਦਾ ਧੰਨਵਾਦ ਕੀਤਾ ਗਿਆ।

Author: Malout Live

Back to top button