District NewsMalout News

ਭਾਰਤੀ ਰੇਲਵੇ ਨੇ ਆਪਣੇ AC ਕੋਚਾਂ ਦੇ ਕਿਰਾਏ ਵਿੱਚ ਕਟੌਤੀ ਦਾ ਕੀਤਾ ਐਲਾਨ

ਮਲੋਟ (ਪੰਜਾਬ): ਭਾਰਤੀ ਰੇਲਵੇ ਨੇ ਯਾਤਰੀਆਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਹੈ। ਰੇਲਵੇ ਨੇ ਯਾਤਰੀਆਂ ਦੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ AC 3-ਟੀਅਰ ਇਕਾਨਮੀ ਕਲਾਸ ਟਿਕਟ ਦਾ ਕਿਰਾਇਆ ਘਟਾ ਦਿੱਤਾ ਹੈ। ਹੁਣ ਯਾਤਰੀ ਘੱਟ ਪੈਸੇ ਖਰਚ ਕੇ AC 3-ਟੀਅਰ ਇਕਾਨਮੀ ਕਲਾਸ ਦਾ ਆਨੰਦ ਲੈ ਸਕਣਗੇ। ਹੁਣ ਇੱਕ ਯਾਤਰੀ ਨੂੰ AC-3 ਟੀਅਰ ਦੇ ਮੁਕਾਬਲੇ ਇਕਾਨਮੀ ਕਲਾਸ ਵਿੱਚ 60-70 ਰੁਪਏ ਘੱਟ ਦੇਣੇ ਪੈਣਗੇ।ਇਹ ਹੁਕਮ ਜਾਰੀ ਕਰਦੇ ਹੋਏ ਰੇਲਵੇ ਨੇ ਕਿਹਾ ਕਿ ਜਿੰਨ੍ਹਾਂ ਯਾਤਰੀਆਂ ਨੇ ਅੱਜ ਤੋਂ ਬਾਅਦ ਦੀ ਤਾਰੀਖ ਲਈ ਪਹਿਲਾਂ ਹੀ ਆਨਲਾਈਨ ਜਾਂ ਆਫਲਾਈਨ ਟਿਕਟਾਂ ਬੁੱਕ ਕੀਤੀਆਂ ਹਨ, ਉਨ੍ਹਾਂ ਨੂੰ ਨਵੀਂ ਦਰਾਂ ਅਨੁਸਾਰ ਪੈਸੇ ਵਾਪਿਸ ਕਰ ਦਿੱਤੇ ਜਾਣਗੇ। ਹਾਲਾਂਕਿ, ਜਿੰਨ੍ਹਾਂ ਯਾਤਰੀਆਂ ਨੇ ਕਾਊਂਟਰ ਰਾਹੀਂ ਆਫਲਾਈਨ ਟਿਕਟਾਂ ਬੁੱਕ ਕੀਤੀਆਂ ਹਨ, ਉਨ੍ਹਾਂ ਨੂੰ ਬਕਾਇਆ ਰਕਮ ਵਾਪਿਸ ਲੈਣ ਲਈ ਟਿਕਟਾਂ ਦੇ ਨਾਲ ਦੁਬਾਰਾ ਬੁਕਿੰਗ ਕਾਊਂਟਰ ‘ਤੇ ਜਾਣਾ ਪਵੇਗਾ।

Author: Malout Live

Back to top button