Malout News

ਜੀ.ਟੀ.ਬੀ. ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਮਲੋਟ ਦੇ ਵਿਦਿਆਰਥੀਆਂ ਨੇ ਖੇਡਾ ਵਿੱਚ ਕੀਤਾ ਸ਼ਾਨਦਾਰ ਪ੍ਰਦਸ਼ਨ

ਮਲੋਟ:- ਹਮੇਸ਼ਾ ਦੀ ਤਰ੍ਹਾਂ ਇਸ ਸਾਲ ਵੀ ਜੀ.ਟੀ.ਬੀ. ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਮਲੋਟ ਦੇ ਵਿਦਿਆਰਥੀਆਂ ਨੇ ਜੋਨ ਪੱਧਰ ਅਤੇ ਜ਼ਿਲ੍ਹਾਂ ਪੱਧਰ ਦੀਆਂ ਹੋਈਆ ਵੱਖ-ਵੱਖ ਖੇਡਾ ਵਿੱਚ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ । ਜੋਨ ਪੱਧਰ ਤੇ ਹੋਈਆ ਖੇਡਾ ਵਿੱਚ ਬੈਡਮਿੰਟਨ, ਹੈਂਡਬਾਲ, ਵਾਲੀਬਾਲ, ਬਾਸਕਿਟ ਬਾਲ, ਟੇਬਲ ਟੈਨਿਸ ਵਿੱਚ ਦੂਸਰੀਆ ਪੁਜ਼ੀਸ਼ਨਾ ਹਾਸਿਲ ਕੀਤੀਆ । ਜ਼ਿਲ੍ਹਾਂ ਪੱਧਰ ਤੇ ਵਾਲੀਬਾਲ, ਕਰਾਟੇ, ਤਾਈ- ਕਵਾਡੋ, ਵੂਸ਼ੋ ਅਤੇ ਬੈਡਮਿੰਟਨ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਸਟੇਟ ਪੱਧਰ ਦੀਆਂ ਹੋ ਰਹੀਆ ਖੇਡਾ ਲਈ ਕੁਆਲੀਫਾਈ ਕੀਤਾ ਜਿਸ ਤੇ ਸਕੂਲ ਦੇ ਚੇਅਰਮੈਨ ਸ. ਗੁਰਦੀਪ ਸਿੰਘ ਸੰਧੂ ਅਤੇ ਸਕੱਤਰ ਸ. ਗੁਰਬਚਨ ਸਿੰਘ ਨੇ ਸਕੂਲ ਦੀ ਪ੍ਰਿੰਸੀਪਲ ਮੈਂਡਮ ਅਮਰਜੀਤ ਨਰੂਲਾ , ਡੀ.ਪੀ.ਈ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ।

Leave a Reply

Your email address will not be published. Required fields are marked *

Back to top button