Malout News

ਜੀ.ਟੀ.ਬੀ ਖਾਲਸਾ ਪਬਲਿਕ ਸੀਨੀ. ਸੈਕੰ.ਸਕੂਲ ਦਾ 10ਵੀਂ ਦਾ ਨਤੀਜਾ ਰਿਹਾ ਸ਼ਾਨਦਾਰ।

ਮਲੋਟ:- ਸੀ.ਬੀ.ਐੱਸ.ਈ. ਬੋਰਡ ਵੱਲੋਂ ਲਈ ਗਈ 10ਵੀਂ ਸ਼੍ਰੇਣੀ ਦੀ ਮਾਰਚ 2020 ਦੀ ਸਲਾਨਾ ਪ੍ਰੀਖਿਆ ਦੇ ਐਲਾਨੇ ਗਏ ਨਤੀਜੇ ਵਿੱਚ ਮਲੋਟ ਸ਼ਹਿਰ ਦੀ ਮੰਨੀ ਪ੍ਰਮੰਨੀ ਸੰਸਥਾਂ ਜੀ.ਟੀ.ਬੀ.ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ 100% ਰਿਹਾ। ਸੰਸਥਾ ਦੇ ਕੁੱਲ 95 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਜਿਸ ਵਿੱਚੋਂ ਸੰਸਥਾ ਦੀ ਵਿਦਿਆਰਥਣ ਅਵਨੀਤ ਕੌਰ ਪੁੱਤਰੀ ਪਰਮਜੀਤ ਸਿੰਘ ਨੇ 94.6% ਅੰਕ ਪ੍ਰਾਪਤ ਕਰ ਪਹਿਲਾ ਸਥਾਨ, ਹਰਪ੍ਰੀਤ ਸਿੰਘ ਸੱਗੂ ਪੁੱਤਰ ਗੁਰਮੀਤ ਸਿੰਘ ਸੱਗੂ ਨੇ 92.4% ਅੰਕ ਪ੍ਰਾਪਤ ਕਰ ਦੂਸਰਾ ਸਥਾਨ, ਏਕਮਜੋਤ ਕੌਰ ਪੁੱਤਰੀ ਦਵਿੰਦਰ ਸਿੰਘ ਅਤੇ ਹੇਵਨਦੀਪ ਕੌਰ ਪੁੱਤਰੀ ਅਮ੍ਰਿਤਪਾਲ ਸਿੰਘ ਨੇ 89.2% ਅੰਕ ਪ੍ਰਾਪਤ ਕਰ ਤੀਸਰਾ ਸਥਾਨ ਹਾਸਿਲ ਕੀਤਾ।

ਇਸੇ ਤਰ੍ਹਾਂ ਹੀ ਵਿਦਿਆਰਥੀਆਂ ਨੇ ਹਿੰਦੀ ਵਿਸ਼ੇ ਵਿੱਚੋਂ ਵੱਧ ਤੋਂ ਵੱਧ 99/100 ਅੰਕ, ਪੰਜਾਬੀ ਵਿਸ਼ੇ ਵਿੱਚੋਂ 98/100 ਅੰਕ, ਕੰਪਿਊਟਰ ਵਿਸ਼ੇ ਵਿੱਚੋਂ 96/100 ਅੰਕ ਸ਼ੋਸ਼ਲ ਸਾਇੰਸ ਵਿਸ਼ੇ ਵਿੱਚੋਂ 94/100 ਅੰਕ, ਅੰਗਰੇਜ਼ੀ ਵਿਸ਼ੇ ਵਿੱਚੋਂ 91/100 ਅੰਕ ਅਤੇ ਗਣਿੱਤ ਵਿਸ਼ੇ ਵਿੱਚੋਂ ਵੱਧ ਤੋਂ ਵੱਧ 90/100 ਅੰਕ ਹਾਸਿਲ ਕਰ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ।ਇਸ ਮੋਕੇ ਚੇਅਰਮੈਨ ਸ: ਗੁਰਦੀਪ ਸਿੰਘ ਸੰਧੂ ਅਤੇ ਪ੍ਰਿੰਸੀਪਲ ਸ੍ਰੀਮਤੀ ਹੇਮਲਤਾ ਕਪੂਰ ਨੇ ਵਿਦਿਆਰਥੀਆਂ , ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਹੋਸਲਾਂ ਅਫਜਾਈ ਕੀਤੀ।

Leave a Reply

Your email address will not be published. Required fields are marked *

Back to top button