District NewsMalout News
ਨਾਮਲੂਮ ਵਿਅਕਤੀ ਦੀ ਪਹਿਚਾਣ ਸੰਬੰਧੀ ਜਰੂਰੀ ਸੂਚਨਾ
ਮਲੋਟ:- ਬੀਤੀ ਰਾਤ ਨਾਮਲੂਮ ਵਿਅਕਤੀ ਜ਼ਖ਼ਮੀ ਹਾਲਤ ਵਿੱਚ ਕਰੀਬ 11 ਵਜੇ ਦਾਨੇਵਾਲਾ ਚੌਕ ਨੇੜੇ ਸੇਮਨਾਲਾ ਦੇ ਕੋਲ ਮਿਲਿਆ ਹੈ। ਜਿਸਨੂੰ ਰਾਹਗੀਰਾਂ ਨੇ ਸਿਵਲ ਹਸਪਤਾਲ ਮਲੋਟ ਵਿਖੇ ਐਮਰਜੈਂਸੀ ਵਿੱਚ ਦਾਖਿਲ ਕਰਵਾ ਦਿੱਤਾ ਹੈ। ਡਾਕਟਰਾਂ ਮੁਤਾਬਿਕ ਇਸ ਵਿਅਕਤੀ ਕੋਲ ਕੋਈ ਆਈ.ਡੀ ਪਰੂਫ (ਪਹਿਚਾਣ ਪੱਤਰ) ਨਹੀਂ ਹੈ।
ਰਾਹਗੀਰਾਂ ਨੇ ਦੱਸਿਆ ਇਸ ਨੌਜਵਾਨ ਕੋਲ ਇੱਕ ਸਾਇਕਲ ਪਿਆ ਸੀ। ਆਪ ਸਭ ਨੂੰ ਬੇਨਤੀ ਹੈ ਕਿ ਮਲੋਟ ਨੇੜਲੇ ਪਿੰਡਾਂ ਵਿੱਚ ਇਸ ਤਸਵੀਰ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਉਕਤ ਵਿਅਕਤੀ ਦੇ ਪਰਿਵਾਰ ਨੂੰ ਪਤਾ ਲੱਗ ਸਕੇ।