Malout News

ਮਾਤਾ ਗੁਰਮੀਤ ਕੌਰ ਦੀ ਯਾਦ ਵਿੱਚ ਪਾਠ ਦੇ ਭੋਗ ਪਵਾਏ ਗਏ

ਮਲੋਟ:- ਅਧਿਆਪਕ ਆਗੂ ਬਲਦੇਵ ਸਿੰਘ ਸਾਹੀਵਾਲ, ਪ੍ਰਿਤਪਾਲ ਸਿੰਘ ਇਕਬਾਲ ਸਿੰਘ ਦੇ ਸਤਿਕਾਰਯੋਗ ਮਾਤਾ ਗੁਰਮੀਤ ਕੌਰ ਕੋ ਕਿ ਕੁੱਝ ਸਮਾ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ। ਅੱਜ ਉਨਾਂ ਦੀ ਸਲਾਨਾ ਯਾਦ ਮਨਾਉਂਦਿਆ ਹੋਇਆ ਆਉ ਉਹਨਾਂ ਦੇ ਗ੍ਰਹਿ ਮਲੋਟ ਵਿਖੇ ਪਾਠ ਦੇ ਭੋਗ ਪੁਆਏ ਗਏ। ਜਿਸ ਵਿੱਚ ਤਾਲਾਬੰਦੀ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਸੰਗਤਾਂ ਅਤੇ ਰਿਸ਼ਤੇਦਾਰ ਸਮਾਜਿਕ ਦੂਰੀ ਬਣਾ ਕੇ ਸ਼ਾਮਿਲ ਹੋਏ। ਇਸ ਮੌਕੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਸ਼੍ਰੋਮਣੀ ਰਾਗੀ ਸਭਾ ਦੇ ਭਾਈ ਗੁਰਨਾਮ ਸਿੰਘ ਨੇ ਮਾਤਾ ਗੁਰਮੀਤ ਕੌਰ ਦੇ ਜੀਵਨ ਅਤੇ ਸਮਾਜਿਕ ਵਿਵਹਾਰ ਬਾਰੇ ਚਾਨਣਾ ਪਾਇਆ ਕਿ ਮਾਤਾ ਗੁਰਮੀਤ ਕੌਰ ਜੀ ਨੇ ਗੁਰਬਾਣੀ ਦੇ ਆਸ਼ੇ ਅਨੁਸਾਰ ਗੁਰਮਤਿ ਵਾਲਾ ਜੀਵਨ ਬਤੀਤ ਕਰਦਿਆਂ ਜਿਥੇ ਸਮਾਜਿਕ ਜਿੰਮੇਵਾਰੀਆਂ ਨਿਭਾਈਆਂ ਉੱਥੇ ਆਰਥਿਕ ਪੱਖ ਤੋਂ ਵੀ ਆਪਣੇ ਪਰਿਵਾਰ ਦੀ ਤਰੱਕੀ ਲਈ ਯੋਗਦਾਨ ਪਾਇਆ।

ਇਸ ਮੌਕੇ ਭਾਈ ਸਰਦੂਲ ਸਿੰਘ ਸ਼ੇਰਾਂਵਾਲਾ, ਜਗਤਾਰ ਸਿੰਘ ਬਰਾੜ ਕੌਂਸਲਰ, ਜਗਜੀਤ ਸਿੰਘ, ਗੁਰਦਿਆਲ ਸਿੰਘ ਪਿੰਟਾ, ਅਮਰੀਕ ਸਿੰਘ ਸ਼ੇਰਾਂਵਾਲਾ, ਮਾਸਟਰ ਹਰਮੀਤ ਸਿੰਘ, ਪ੍ਰਿਤਪਾਲ ਸਿੰਘ , ਪ੍ਰਮਿੰਦਰ ਸਿੰਘ, ਦਿਦਾਰ ਸਿੰਘ ਬਠਿੰਡਾ, ਸੰਦੀਪ ਸਿੰਘ, ਪਰਮਜੀਤ ਸਿੰਘ ਮਦਾਨ, ਭਾਈ ਮੁਖਤਿਆਰ ਸਿੰਘ ਭਾਈ ਭਗਤਾ ਹਾਜ਼ਰ ਸਨ।

Leave a Reply

Your email address will not be published. Required fields are marked *

Back to top button