Punjab

ਇੱਕ ਅਵਾਰਾ ਪਸ਼ੂ ਨਾਲ ਟਕਰਾਈ ਕਾਰ, ਪਤੀ-ਪਤਨੀ ਦੀ ਮੌਕੇ ‘ਤੇ ਮੌਤ

ਜਲੰਧਰ:- ਜਲੰਧਰ-ਅੰਮ੍ਰਿਤਸਰ ਮੁੱਖ ਮਾਰਗ ਫੋਕਲ ਪੁਆਇੰਟ ਦੇ ਫਲਾਈਓਵਰ ‘ਤੇ ਕੱਲ੍ਹ ਨੂੰ ਦੇਰ ਰਾਤ ਆਵਾਰਾ ਪਸ਼ੂ ਅਚਾਨਕ ਗੱਡੀ ਨਾਲ ਟੱਕਰਾ ਗਿਆ ਅਤੇ ਇਸ ਟੱਕਰ ਤੋਂ ਬਾਅਦ ਗੱਡੀ ਖੰਬੇ ਨਾਲ ਟਕਰਾ ਗਈ ਜਿਸ ਕਾਰਨ ਪਤੀ-ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਗੁਰਕਿਰਨਦੀਪ ਕੌਰ ਤੇ ਗਗਨ ਆਪਣੇ ਕਿਸੇ ਰਿਸ਼ਤੇਦਾਰ ਦੇ ਘਰੋਂ ਅੰਮ੍ਰਿਤਸਰ ਤੋਂ ਆ ਰਹੇ ਸੀ ਕਿ ਫਲਾਈਓਵਰ ‘ਤੇ ਹਨ੍ਹੇਰਾ ਹੋਣ ਕਾਰਨ ਉਨ੍ਹਾਂ ਨੂੰ ਸਾਹਮਣੇ ਤੋਂ ਆ ਰਿਹਾ ਆਵਾਰਾ ਪਸ਼ੂ ਦਿਖਾਈ ਨਹੀਂ ਦਿੱਤਾ। ਉਨ੍ਹਾਂ ਦੀ ਆਈ10 ਗੱਡੀ ਪਸ਼ੂ ਨਾਲ ਟਕਰਾਉਣ ਤੋਂ ਬਾਅਦ ਗੱਡੀ ਖੰਬੇ ਨਾਲ ਵੀ ਟਕਰਾ ਗਈ। ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਨ੍ਹਾਂ ਨਾਲ ਮੌਜੂਦ ਰਿਸ਼ਤੇਦਾਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮੌਕੇ ‘ਤੇ ਮੌਜੂਦ ਇੱਕ ਸਥਾਨਕ ਨਿਵਾਸੀ ਨੇ ਦੱਸਿਆ ਕਿ ਆਵਾਰਾ ਪਸ਼ੂ ਹਾਈਵੇਅ ‘ਤੇ ਅਕਸਰ ਘੁੰਮਦੇ ਰਹਿੰਦੇ ਹਨ ਜਿਸ ਕਾਰਨ ਹਾਦਸੇ ਹੁੰਦੇ ਰਹਿੰਦੇ ਹਨ। ਇਥੇ ਹਾਈਵੇ ਲਾਈਟਾਂ ਅਕਸਰ ਹੀ ਬੰਦ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਬਾਰੇ ਵਧੇਰੇ ਵਾਰ ਨਗਰ ਨਿਗਮ ਤੇ ਗੌਸ਼ਾਲਾ ਵਾਲਿਆਂ ਨੂੰ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਪਰ ਕਿਸੇ ਵੱਲੋਂ ਕੋਈ ਕਦਮ ਨਹੀ ਚੁੱਕਿਆ ਜਾ ਰਿਹਾ। ਪੁਲਿਸ ਇਸ ਘਟਨਾ ਦੀ ਜਾਂਚ-ਪੜਤਾਲ ਕਰ ਰਹੀ ਹੈ।

Leave a Reply

Your email address will not be published. Required fields are marked *

Back to top button