District NewsMalout News

40 ਵਿਦਿਆਰਥੀਆਂ ਨੇ ਜਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ, ਵਿਖੇ ਕੀਤਾ ਵਿਜ਼ਿਟ

ਮਲੋਟ:- ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਅੱਜ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸ਼੍ਰੀ ਮੁਕਤਸਰ ਸਾਹਿਬ ਵਿਖੇ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਦੇ 40 ਵਿਦਿਆਰਥੀਆਂ ਨੇ ਵਿਜ਼ਿਟ (ਦੌਰਾ) ਕੀਤਾ। ਇਸ ਮੌਕੇ ਆਏ ਹੋਏ ਵਿਦਿਆਰਥੀਆਂ ਨੂੰ ਅਸ਼ੋਕ ਜਿੰਦਲ, ਜਿਲ੍ਹਾ ਰੋਜ਼ਗਾਰ ਉੱਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ(ਜ)ਨੇ ਬਿਊਰੋ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਜਿਵੇਂ ਕਿ ਮੈਨੂਅਲ ਰਜਿਸਟ੍ਰੇਸ਼ਨ, ਆਨਲਾਈਨ ਰਜਿਸਟ੍ਰੇਸ਼ਨ, ਰੁਜ਼ਗਾਰ ਦੇ ਮੌਕਿਆਂ, ਉੱਚ ਵਿੱਦਿਆਂ, ਵੱਖ-ਵੱਖ ਮੁਕਾਬਲਿਆਂ ਦੀ ਤਿਆਰੀ, ਸਵੈ-ਰੋਜਗਾਰ ਸਕੀਮਾਂ, ਵਿਦੇਸ਼ ਦੀ ਪੜਾਈ ਅਤੇ ਕੈਰੀਅਰ ਗਾਈਡੈਂਸ ਆਦਿ ਬਾਰੇ ਜਾਣਕਾਰੀ ਦਿੱਤੀ।

ਇਸ ਮੌਕੇ ਪਲੇਸਮੈਂਟ ਅਫਸਰ ਦਲਜੀਤ ਸਿੰਘ ਬਰਾੜ ਨੇ ਵੀ ਗਰੈਜੂਏਸ਼ਨ ਤੋਂ ਬਾਅਦ ਮੁਕਾਬਲੇ ਦੀ ਪ੍ਰੀਖਿਆਵਾਂ, ਪਲੇਸਮੈਂਟ ਕੈਂਪਾਂ, ਫਰੀ ਇੰਟਰਨੈਟ, ਆਦਿ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਬਲਵੰਤ ਸਿੰਘ ਅਤੇ ਵਿਜੈ ਕੁਮਾਰ ਪੀ.ਐੱਸ.ਡੀ.ਐਮ ਨੇ ਸਕਿੱਲ ਟ੍ਰੈਨਿੰਗ ਕੋਰਸਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਵਿੱਕੀ ਕਲਰਕ ਨੇ ਦਫਤਰ ਦੇ ਵਟਸਐਪ ਗਰੁੱਪ 01633-262317, 98885-62317 ਅਤੇ WWW.PGRKAM.COM ਵਿੱਦਿਆਰਥੀਆਂ ਨੂੰ ਰਜਿਸਟਰਡ ਕਰਨ ਲਈ ਕਿਹਾ ਗਿਆ ਤਾਂ ਜੋ ਕਿ ਦਫਤਰ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਬਾਰੇ ਚਾਹਵਾਨ ਬੇਰੋਜਗਾਰ ਪ੍ਰਾਰਥੀਆਂ/ਵਿਦਿਆਰਥੀਆਂ ਨੂੰ ਰੋਜਗਾਰ /ਸਵੈ-ਰੋਜਗਾਰ ਦੇਮੌਕੇ ਪ੍ਰਦਾਨ ਕੀਤੇ ਜਾ ਸਕਣ।

.Author : Malout Live

Leave a Reply

Your email address will not be published. Required fields are marked *

Back to top button