District NewsMalout News

ਪੰਜਾਬ ਦੇ ਅਧਿਆਪਕਾਂ ਲਈ ਅਹਿਮ ਖ਼ਬਰ, ਟਰਾਂਸਫਰ ਰੱਦ ਕਰਵਾਉਣ ਦਾ ਮਿਲਿਆ ਮੌਕਾ

ਮਲੋਟ: ਸਿੱਖਿਆ ਵਿਭਾਗ ਪੰਜਾਬ ਨੇ ਅਧਿਆਪਕਾਂ ਨੂੰ ਟਰਾਂਸਫਰ ਰੱਦ ਕਰਵਾਉਣ ਦਾ ਇਕ ਹੋਰ ਮੌਕਾ ਦਿੱਤਾ ਹੈ। ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਾਲ 2019, 2021 ਤੇ 2022 ਦੌਰਾਨ ਆਨਲਾਈਨ ਵਿਧੀ ਰਾਹੀਂ ਪਾਲਿਸੀ ਤਹਿਤ ਅਧਿਆਪਕਾਂ, ਕੰਪਿਊਟਰ ਫੈਕਲਟੀ ਦੀ ਟਰਾਂਸਫਰ ਕੀਤੀ ਗਈ ਸੀ। ਇਸ ਦੌਰਾਨ ਕੁੱਝ ਅਧਿਆਪਕ, ਕੰਪਿਊਟਰ ਫੈਕਲਟੀ ਟਰਾਂਸਫਰ ਕਰਵਾਉਣ ’ਚ ਸਫ਼ਲ ਤਾਂ ਹੋ ਗਏ ਪਰ ਕੁੱਝ ਕਾਰਨਾਂ ਕਰ ਕੇ ਉਨ੍ਹਾਂ ਦੀ ਟਰਾਂਸਫਰ ਲਾਗੂ ਨਹੀਂ ਹੋ ਸਕੀ ਅਤੇ ਉਹ ਹੁਣ ਵੀ ਉਨ੍ਹਾਂ ਹੀ ਸਕੂਲਾਂ ’ਚ ਕੰਮ ਕਰ ਰਹੇ ਹਨ, ਜਿੱਥੋਂ ਉਨ੍ਹਾਂ ਦੀ ਟਰਾਂਸਫਰ ਹੋਈ ਸੀ। ਸਿੱਖਿਆ ਵਿਭਾਗ ਵੱਲੋਂ ਅਜਿਹੇ ਅਧਿਆਪਕ, ਕੰਪਿਊਟਰ ਫੈਕਲਟੀ, ਜਿਨ੍ਹਾਂ ਦੀ ਟਰਾਂਸਫਰ ਲਾਗੂ ਨਹੀਂ ਹੋ ਸਕੀ ਅਤੇ ਉਹ ਉਸੇ ਸਕੂਲ ’ਚ ਕੰਮ ਕਰ ਰਹੇ ਹਨ, ਨੂੰ ਇਕ ਵਾਰ ਟਰਾਂਸਫਰ ਰੱਦ ਕਰਵਾਉਣ ਦਾ ਮੌਕਾ ਦਿੱਤਾ ਗਿਆ ਹੈ। ਅਜਿਹੇ ਅਧਿਆਪਕ, ਕੰਪਿਊਟਰ ਫੈਕਲਟੀ ਜੋ ਆਪਣੀ ਟਰਾਂਸਫਰ ਰੱਦ ਕਰਵਾਉਣਾ ਚਾਹੁੰਦੇ ਹਨ, ਉਹ ਈ-ਪੰਜਾਬ ਪੋਰਟਲ ’ਤੇ ਲਾਗਇਨ ਕਰਦੇ ਹੋਏ ਟਰਾਂਸਫਰ ਕੈਂਸਲੇਸ਼ਨ ਲਿੰਕ ’ਤੇ ਕਲਿੱਕ ਕਰਦੇ ਹੋਏ ਟਰਾਂਸਫਰ ਰੱਦ ਕਰਵਾਉਣ ਲਈ 30 ਮਾਰਚ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। 30 ਮਾਰਚ ਤੋਂ ਬਾਅਦ ਅਜਿਹੀ ਕਿਸੇ ਵੀ ਅਰਜ਼ੀ ’ਤੇ ਵਿਚਾਰ ਨਹੀਂ ਕੀਤਾ ਜਾਵੇਗਾ।

Author: Malout Live

Back to top button