District News

ਬਠਿੰਡਾ ‘ਚ ਪਈ ਭਾਰੀ ਬਾਰਿਸ਼ ਨੇ ਤੋੜਿਆ ਰਿਕਾਰਡ

ਬਠਿੰਡਾ:- ਮਾਨਸੂਨ ਦੇ ਚਲਦਿਆਂ ਬਠਿੰਡਾ ‘ਚ ਅੱਜ 130 ਮਿ. ਮੀ. ਮੀਟਰ ਬਾਰਿਸ਼ ਕਾਰਨ ਪੂਰਾ ਸ਼ਹਿਰ ਪਾਣੀ-ਪਾਣੀ ਹੋ ਗਿਆ। ਬਠਿੰਡਾ ਜ਼ਿਲੇ ‘ਚ ਪਈ ਲਗਾਤਾਰ ਭਾਰੀ ਬਾਰਿਸ਼ ਨੇ ਪਿਛਲੇ 20 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਬੀਤੀ ਰਾਤ 3 ਵਜੇ ਤੋਂ ਸ਼ੁਰੂ ਹੋਏ ਮੀਂਹ ਨਾਲ ਪੂਰੇ ਸ਼ਹਿਰ ਵਿੱਚ ਪਾਣੀ ਭਰ ਗਿਆ ਹੈ। ਸਵੇਰੇ 8.30 ਵਜੇ ਤੱਕ ਜ਼ਿਲੇ ‘ਚ 130 ਐੱਮ.ਐੱਮ ਮੀਂਹ ਰਿਕਾਰਡ ਕੀਤਾ ਗਿਆ ਹੈ। ਲਗਾਤਾਰ ਬਾਰਿਸ਼ ਕਾਰਨ ਲੋਕਾਂ ਦੇ ਘਰਾਂ ‘ਚ ਤਿੰਨ ਤੋਂ 4 ਫੁੱਟ ਤੱਕ ਪਾਣੀ ਭਰ ਗਿਆ ਹੈ ਅਤੇ ਸੜਕਾਂ ‘ਤੇ ਵੀ 4 ਫੁੱਟ ਤੱਕ ਪਾਣੀ ਭਰ ਗਿਆ ਹੈ। ਆਲੇ-ਦੁਆਲੇ ਦੇ ਖੇਤ ਵੀ ਪੂਰੀ ਤਰਾਂ ਪਾਣੀ ਨਾਲ ਭਰ ਚੁੱਕੇ ਹਨ ਅਤੇ ਲਗਾਤਾਰ ਭਾਰੀ ਬਾਰਿਸ਼ ਕਾਰਨ ਡਿਪਟੀ ਕਮਿਸ਼ਨਰ ਅਤੇ ਸੀਨੀਅਰ ਪੁਲਿਸ ਕਪਤਾਨ ਦੀਆਂ ਰਿਹਾਇਸ਼ਾਂ ‘ਚ ਵੀ ਪਾਣੀ ਭਰ ਗਿਆ ਹੈ। ਬਠਿੰਡਾ ਦੀ ਵੀਰ ਕਾਲੋਨੀ ਜਿੱਥੇ 300 ਦੇ ਕਰੀਬ ਘਰਾਂ ‘ਚ ਪਾਣੀ ਭਰ ਚੁੱਕਾ ਹੈ ਅਤੇ ਇਸ ਦੇ ਇਲਾਵਾ ਸ਼ਹਿਰ ਦੇ ਹੋਰ ਕਈ ਇਲਾਕੇ ਜਿਨ੍ਹਾਂ ‘ਚ ਪਾਣੀ ਭਰ ਗਿਆ ਹੈ। ਜਿਸ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਹੋ ਚੁੱਕਾ ਹੈ। ਇਸ ਲਈ ਪ੍ਰਸ਼ਾਸਨ ਅਤੇ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਉਹ ਜਲਦ ਤੋਂ ਜਲਦ ਪਾਣੀ ਨੂੰ ਕੱਢਣ ਦਾ ਪ੍ਰਬੰਧ ਕਰਨ ਨਹੀਂ ਤਾਂ ਇਲਾਕਾ ਵਾਸੀਆਂ ਦਾ ਮਾਲੀ ਨੁਕਸਾਨ ਜ਼ਿਆਦਾ ਹੋ ਜਾਏਗਾ।

Leave a Reply

Your email address will not be published. Required fields are marked *

Back to top button