India News

18 ਦਸੰਬਰ 2019 ਤੱਕ ਭਾਰੀ ਬਾਰਿਸ਼ ਦੇ ਆਸਾਰ

ਉੱਤਰ ਭਾਰਤ ਵਿੱਚ ਲਗਾਤਾਰ ਹੋ ਰਹੀ ਬਰਫ਼ਬਾਰੀ ਕਾਰਨ ਠੰਢੀਆਂ ਹਵਾਵਾਂ ਚੱਲਣ ਲੱਗੀਆਂ ਹਨ । ਇਸੇ ਸਬੰਧ ਵਿੱਚ ਮੌਸਮ ਵਿਭਾਗ ਵੱਲੋਂ 18 ਦਸੰਬਰ ਤੱਕ ਦੇਸ਼ ਦੇ 15 ਤੋਂ ਜ਼ਿਆਦਾ ਰਾਜਾਂ ਵਿੱਚ ਬਾਰਿਸ਼ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ ।ਮੌਸਮ ਵਿਭਾਗ ਅਨੁਸਾਰ 18 ਦਸੰਬਰ ਤੋਂ ਹਿਮਾਲੀ ਇਲਾਕਿਆਂ ਨੇੜੇ ਨਵੀਆਂ ਗੜਬੜੀ ਵਾਲੀਆਂ ਪੌਣਾਂ ਪੱਛਮ ਤੋਂ ਆ ਸਕਦੀਆਂ ਹਨ । ਜਿਸ ਕਾਰਨ ਉੱਤਰ ਦੇ ਪਰਬਤੀ ਇਲਾਕਿਆਂ ਵਿੱਚ ਬਰਫ਼ਬਾਰੀ ਅਤੇ ਬਾਰਿਸ਼ ਪੈ ਸਕਦੀ ਹੈ । ਜਿਸਦੇ ਚੱਲਦਿਆਂ ਉੱਤਰ ਭਾਰਤ ਵਿੱਚ ਪੰਜਾਬ ਤੇ ਹਰਿਆਣਾ ਦੇ ਅੰਮ੍ਰਿਤਸਰ, ਜਲੰਧਰ, ਚੰਡੀਗੜ੍ਹ,ਲੁਧਿਆਣਾ, ਅੰਬਾਲਾ, ਪੰਚਕੂਲਾ, ਜੀਂਦ, ਰੋਹਤਕ ਸਮੇਤ ਦਿੱਲੀ ਤੇ ਯੂਪੀ ਵਿੱਚ ਮੇਰਠ ਆਦਿ ਸ਼ਹਿਰਾਂ ਵਿੱਚ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ । ਇਸ ਤੋਂ ਇਲਾਵਾ ਰਾਜਸਥਾਨ ਦੇ ਸ੍ਰੀਗੰਗਾਨਗਰ, ਹਨੂੰਮਾਨਗੜ੍ਹ, ਬਠਿੰਡਾ, ਸਿਰਸਾ, ਹਿਸਾਰ, ਭਿਵਾਨੀ, ਸੀਕਰ, ਚੁਰੂ, ਬੀਕਾਨੇਰ, ਜੈਪੁਰ, ਅਲਵਰ ਵਿੱਚ ਵੀ ਬਾਰਿਸ਼ ਹੋ ਸਕਦੀ ਹੈ । ਜ਼ਿਕਰਯੋਗ ਹੈ ਕਿ ਉੱਤਰ ਭਾਰਤ ਦੇ ਸ੍ਰੀਨਗਰ, ਸ਼ਿਮਲਾ, ਕੁੱਲੂ, ਮਸੂਰੀ, ਨੈਨੀਤਾਲ ਆਦਿ ਥਾਵਾਂ ਠੰਢੀਆਂ ਹਵਾਵਾਂ ਦੀ ਲਪੇਟ ਵਿੱਚ ਹਨ । ਇਨ੍ਹਾਂ ਸਰਦ ਹਵਾਵਾਂ ਦੇ ਚੱਲਦਿਆਂ ਪੱਛਮੀ ਬੰਗਾਲ ਵਿੱਚ ਅਗਲੇ 24 ਤੋਂ 36 ਘੰਟਿਆਂ ਦੌਰਾਨ ਮੌਸਮ ਵਿਗੜ ਸਕਦਾ ਹੈ ।

Leave a Reply

Your email address will not be published. Required fields are marked *

Back to top button