District NewsMalout News

ਸਿਹਤ ਇੰਸਪੈਕਟਰ ਯੂਨੀਅਨ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਹੋਈ ਚੋਣ

ਮਲੋਟ:- ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਿਹਤ ਇੰਸਪੈਕਟਰ ਯੂਨੀਅਨ ਦੀ ਮੀਟਿੰਗ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਭਗਵਾਨ ਦਾਸ ਦੀ ਪ੍ਰਧਾਨਗੀ ਵਿੱਚ ਹੋਈ। ਇਸ ਮੌਕੇ ਮੁਲਾਜ਼ਮਾਂ ਨੂੰ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਵਿਚਾਰ ਵਟਾਂਦਰਾ ਕਰਨ ਤੋ ਬਾਅਦ ਚੱਲ ਰਹੀ ਜੱਥੇਬੰਦੀ ਦੇ ਆਗੂਆਂ ਦੀ ਚੋਣ ਨੂੰ ਤਿੰਨ ਸਾਲ ਪੂਰੇ ਹੋਣ ਤੋ ਬਾਅਦ ਨਵੀ ਯੂਨੀਅਨ ਦੀ ਚੋਣ ਕੀਤੀ ਗਈ। ਇਸ ਮੌਕੇ ਗੁਰਵਿੰਦਰ ਸਿੰਘ ਬਰਾੜ ਸਿਹਤ ਇੰਸਪੈਕਟਰ ਬਲਾਕ ਆਲਮਵਾਲਾ ਨੂੰ ਸਰਬਸੰਮਤੀ ਨਾਲ ਜਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਤੋ ਇਲਾਵਾ ਸੁਖਮੰਦਰ ਸਿੰਘ ਸਰਪ੍ਰਸਤ, ਲਾਲ ਚੰਦ ਰੁਪਾਣਾ ਜਿਲ੍ਹਾ ਜਨਰਲ ਸੱਕਤਰ, ਗੁਰਤੇਜ ਸਿੰਘ ਦੋਦਾ ਉੱਪ-ਪ੍ਰਧਾਨ, ਕੁਲਵਿੰਦਰ ਸਿੰਘ ਮਾਨ ਕੈਸ਼ੀਅਰ,

ਪ੍ਰਿਤਪਾਲ ਸਿੰਘ ਲੰਬੀ, ਚਰਨਜੀਤ ਸਿੰਘ ਦੋਦਾ, ਹਰਜੀਤ ਸਿੰਘ ਮਲੋਟ ਸਲਾਹਕਾਰ, ਭਗਵਾਨ ਦਾਸ ਨੂੰ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਜਗਸੀਰ ਸਿੰਘ ਸ਼ੇਰੇਵਾਲਾ, ਤਰਸੇਮ ਕੁਮਾਰ ਆਲਮਵਾਲਾ, ਵਿਨੋਦ ਕੁਮਾਰ ਆਲਮਵਾਲਾ, ਸੁਖਵਿੰਦਰ ਸਿੰਘ ਲਾਲੀ ਸ਼ੇਰੇਵਾਲਾ, ਪਰਮਜੀਤ ਸਿੰਘ ਸ਼ੇਰੇਵਾਲਾ, ਹਰਬੰਸ ਸਿੰਘ ਆਲਮਵਾਲਾ, ਸਤਪਾਲ ਸਿੰਘ ਦੋਦਾ, ਰਣਜੀਤ ਸਿੰਘ ਦੋਦਾ, ਜਗਦੀਪ ਸਿੰਘ ਲੰਬੀ ਹਾਜ਼ਿਰ ਸਨ। ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਗੁਰਵਿੰਦਰ ਸਿੰਘ ਨੇ ਸਾਰੇ ਸਾਥੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਆਪ ਵੱਲੋਂ ਜੋ ਵਿਸ਼ਵਾਸ ਪ੍ਰਗਟਾਇਆ ਗਿਆ ਉਸ ਵਿਸ਼ਵਾਸ ਤੇ ਹਮੇਸ਼ਾ ਪਹਿਰਾ ਦਿੰਦਾ ਰਹਾਂਗਾ ਤੇ ਮੁਲਾਜ਼ਮ ਸਾਥੀਆਂ ਦੀਆਂ ਮੰਗਾਂ ਦਾ ਹੱਲ ਕਰਵਾਉਣ ਲਈ ਹਮੇਸ਼ਾ ਯਤਨਸ਼ੀਲ ਰਹਾਂਗਾ।

Leave a Reply

Your email address will not be published. Required fields are marked *

Back to top button