Malout News

ਜਨਮ ਤੋਂ ਲੈ ਕੇ 5 ਸਾਲ ਉਮਰ ਗਰੁੱਪ ਦੇ ਬੱਚਿਆਂ ਦੀ ਸਿਹਤ ਦੀ ਕੀਤੀ ਜਾਂਚ

ਮਲੋਟ:- ਡਾਇਰੈਕਟਰ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਲੋਟ ਨੇੜਲੇ ਪਿੰਡ ਛਾਪਿਆਂਵਾਲੀ ਵਿਖੇ ਜਿਲ੍ਹਾ ਪ੍ਰੋਗਰਾਮ ਅਫਸਰ ਰਤਨਦੀਪ ਕੌਰ ਸੰਧੂ ਅਤੇ ਬਾਲ ਵਿਕਾਸ ਪ੍ਰੋਜੈਕਟ ਅਫਸਰ ਗੁਰਜੀਤ ਕੌਰ ਮਲੋਟ ਦੀ ਅਗਵਾਈ ਹੇਠ ਆਂਗਣਵਾੜੀ ਵਰਕਰਾਂ ਵੱਲੋਂ ਜਨਮ ਤੋਂ ਲੈ ਕੇ 5 ਸਾਲ ਉਮਰ ਗਰੁੱਪ ਦੇ ਬੱਚਿਆਂ ਦੀ ਸਿਹਤ ਦੀ ਜਾਂਚ ਕੀਤੀ ਗਈ । ਜਿਸ ਤਹਿਤ ਬੱਚਿਆਂ ਦੀਆਂ ਮਾਵਾਂ ਨਾਲ ਬੱਚਿਆਂ ਦੀ ਸਿਹਤ ਸਬੰਧੀ ਵਿਚਾਰ ਵਟਾਂਦਰਾ ਵੀ ਕੀਤਾ ਗਿਆ ਅਤੇ ਪੋਸ਼ਣ ਮਹੀਨੇ ਤਹਿਤ ਬੱਚਿਆਂ ਦੇ ਕੱਦ ਅਤੇ ਭਾਰ ਵੀ ਚੈੱਕ ਕੀਤੇ ਗਏ।ਇਸ ਮੌਕੇ ਸਰਕਲ ਸੁਪਰਵਾਈਜਰ ਵੀਰਪਾਲ ਕੌਰ, ਪਰਵਿੰਦਰ ਕੌਰ, ਪ੍ਰੇਮਾ ਰਾਣੀ, ਬਲਜੀਤ ਕੋਰ, ਗਗਨਦੀਪ ਕੋਰ ਹਾਜ਼ਰ ਸਨ।

Leave a Reply

Your email address will not be published. Required fields are marked *

Back to top button