District News
ਰਵਿਦਾਸ ਮੰਦਰ ਢਾਹੁਣ ਦੇ ਮਾਮਲੇ ‘ਚ ਵੱਖ-ਵੱਖ ਜੱਥੇਬੰਦੀਆਂ ਕਰਨਗੀਆਂ ਹਰਸਿਮਰਤ ਕੌਰ ਬਾਦਲ ਦੀ ਕੋਠੀ ਦਾ ਘੇਰਾਓ

ਮੁਕਤਸਰ: ਪਿਛਲੇ ਕਈ ਦਿਨਾਂ ‘ਚ ਤੂਗਲਕਾਬਾਦ ‘ਚ 600 ਸਾਲ ਪੁਰਾਣੇ ਰਵਿਦਾਸ ਮੰਦਰ ਨੂੰ ਢਾਹੇ ਜਾਣ ਸਬੰਧੀ ਅੱਜ ਕਈ ਜੱਥੇਬੰਦੀਆਂ ਅਤੇ ਰਵਿਦਾਸ ਸਮਾਜ ਵੱਲੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਕੋਠੀ ਦੇ ਘੇਰਾਓ ਦਾ ਫੈਸਲਾ ਕੀਤਾ ਗਿਆ ਹੈ। ਪ੍ਰਦਰਸ਼ਨਕਾਰੀ ਅੱਜ ਮੁਕਤਸਰ ਦੇ ਹਲਕਾ ਲੰਬੀ ਪਿੰਡ ‘ਚ ਬਾਦਲ ਦੀ ਕੋਠੀ ਨੂੰ ਘੇਰਣਗੀਆਂ। ਜਿਸ ਨੂੰ ਲੈ ਕੇ ਸੁਰੱਖਿਆ ਦੇ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਤਾਂ ਜੋ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ। ਦਿੱਲੀ ‘ਚ ਤੂਗਲਕਾਬਾਦ ‘ਚ 600 ਸਾਲ ਪੁਰਾਣੇ ਰਵਿਦਾਸ ਮੰਦਰ ਦੇ ਵਿਰੋਧ ‘ਚ ਰਵਿਦਾਸ ਭਾਈਚਾਰਾ ਲਗਾਤਾਰ ਵਿਰੋਧ ਕਰ ਰਿਹਾ ਹੈ। ਉਨ੍ਹਾਂ ਵੱਲੋਂ ਦੋਬਾਰਾ ਮੰਦਰ ਬਣਾਉਨ ਦੀ ਮੰਗ ਨੂੰ ਲੈ ਕੇ ਕੇਂਦਰੀ ਮੰਤਰੀਆਂ ਦੇ ਘਰਾਂ ਦਾ ਘੇਰਾਓ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਫੂਡ ਐਂਡ ਪ੍ਰੋਸੈਸਿੰਗ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਜੱਦੀ ਘਰ ਦਾ ਘੇਰਾਓ ਕਰਨਗੀਆਂ। ਪੁਲਿਸ ਵੱਲੋਂ ਬਾਦਲ ਪਿੰਡ ਨੁੰ ਜਾਣ ਵਾਲੇ ਹਰ ਰਸਤੇ ‘ਤੇ ਨਾਕੇਬੰਦੀ ਕੀਤੀ ਗਈ ਹੈ।