District NewsMalout News

ਨਵੇਂ ਸਾਲ ਦੇ ਸ਼ੁੱਭ ਮੌਕੇ ਤੇ ਧੰਨ ਬਾਬਾ ਖੇਤਰਪਾਲ ਧਾਮ ਬਿਰਲਾ ਰੋਡ ਮਲੋਟ ਵਿਖੇ ਲਗਾਇਆ ਗਿਆ ਖੀਰ ਦਾ ਲੰਗਰ

ਮਲੋਟ: ਧੰਨ ਬਾਬਾ ਖੇਤਰਪਾਲ ਧਾਮ ਬਿਰਲਾ ਰੋਡ ਮਲੋਟ ਵਿਖੇ 1 ਜਨਵਰੀ 2024 ਨੂੰ ਖੀਰ ਦਾ ਲੰਗਰ ਲਗਾਇਆ ਗਿਆ। ਇਸ ਲੰਗਰ ਦੀ ਸ਼ੁਰੂਆਤ ਮੁੱਖ ਮਹਿਮਾਨ ਵਜੋਂ ਨਗਰ ਕੌਂਸਲ ਮਲੋਟ ਦੇ ਪ੍ਰਧਾਨ ਅਤੇ ਜ਼ਿਲ੍ਹਾ ਕਾਂਗਰਸ ਮੁੱਖੀ ਸ਼ੁੱਭਦੀਪ ਸਿੰਘ ਬਿੱਟੂ ਅਤੇ ਮਲੋਟ ਕਾਂਗਰਸ ਸ਼ਹਿਰੀ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ ਵੱਲੋਂ ਕੀਤੀ ਗਈ। ਬਾਬਾ ਖੇਤਰਪਾਲ ਧਾਮ ਦੇ ਪ੍ਰਧਾਨ

ਵਿਜੇ ਬਜਾਜ ਨੇ ਕਿਹਾ ਕਿ ਇਹ ਖੀਰ ਦੇ ਲੰਗਰ 22 ਜਨਵਰੀ ਤੱਕ ਰੋਜ਼ਾਨਾ ਲੱਗਣਗੇ ਕਿਉਂਕਿ ਉਸ ਦਿਨ ਅਯੁੱਧਿਆ ਵਿਖੇ ਸ਼੍ਰੀ ਰਾਮ ਦਰਬਾਰ ਦੀ ਪ੍ਰਾਣ ਪ੍ਰਤਿਸ਼ਠਾ ਹੋਵੇਗੀ। ਇਸ ਮੌਕੇ ਰਮੇਸ਼ ਫੁਟੇਲਾ, ਭੀਮ ਸੈਨ, ਹੇਮੰਤ ਕੁਮਾਰ, ਤਰਸੇਮ ਲਾਲ, ਅਸ਼ੋਕ ਖੁਰਾਣਾ, ਕਰਤਵ ਬਜਾਜ, ਭੁਪਿੰਦਰ ਕਥੂਰੀਆ, ਅਸ਼ੋਕ ਧਮੀਜਾ, ਰਾਕੇਸ਼ ਕੁਮਾਰ, ਸੰਨੀ ਤੀਨਾ, ਗੋਰਵ ਖੁਰਾਣਾ ਆਦਿ ਹਾਜ਼ਿਰ ਸਨ।

Author: Malout Live

Back to top button