Punjab

ਹਸ਼ਿਆਰਪੁਰ ‘ਚ ਹੋਈ ਵਾਰਦਾਤ, ਔਰਤ ਨੂੰ ਬੱਚਾ ਚੁੱਕਦੇ ਹੋਏ ਲੋਕਾਂ ਨੇ ਰੰਗੇ ਹੱਥੀਂ ਪਕੜਿਆ

ਹੁਸ਼ਿਆਰਪੁਰ ਪੰਜਾਬ ਵਿਚ ਬੱਚਿਆਂ ਨੂੰ ਚੁੱਕਣ ਦੀਆਂ ਘਟਨਾਵਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਹੁਸ਼ਿਆਰਪੁਰ ਦੇ ਮੁਹੱਲਾ ਬਹਾਦੁਰਪੁਰ ਵਿਚ ਇਕ ਔਰਤ ਨੂੰ ਬੱਚਾ ਚੁੱਕਦੇ ਹੋਏ ਲੋਕਾਂ ਨੇ ਰੰਗੇ ਹੱਥੀਂ ਪਕੜਿਆ । ਜਿਸ ਤੋਂ ਲੋਕਾਂ ਨੇ ਇਹ ਜਾਣਕਾਰੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਉਕਤ ਔਰਤ ਨੂੰ ਆਪਣੇ ਹਵਾਲੇ ਵਿੱਚ ਲੈ ਲਿਆ ਹੈ। ਇਸ ਔਰਤ ਨੇ ਪ੍ਰਵਾਸੀ ਪਰਿਵਾਰ ਦੇ ਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਉਹ ਬੱਚੇ ਨੂੰ ਲੈ ਕੇ ਕੁਝ ਹੀ ਦੂਰ ਗਈ ਸੀ ਕਿ ਬੱਚੇ ਦੀ ਮਾਂ ਨੇ ਉਸਨੂੰ ਵੇਖ ਲਿਆ। ਉਸਦੇ ਰੌਲਾ ਪਾਉਣ ‘ਤੇ ਔਰਤ ਬੱਚੇ ਛੱਡ ਕੇ ਭੱਜ ਨਿਕਲੀ, ਜਿਸਨੂੰ ਥੋੜ੍ਹੀ ਦੂਰ ਜਾਣ ‘ਤੇ ਹੀ ਲੋਕਾਂ ਨੇ ਫੜ ਲਿਆ। ਉਧਰ ਪੁਲਿਸ ਦਾ ਕਹਿਣਾ ਹੈ ਕਿ ਔਰਤ ਆਪਣੇ ਬਾਰੇ ਕੁਝ ਵੀ ਨਹੀਂ ਦੱਸ ਰਹੀ ਜਦਕਿ ਗੱਲਾਂ ਤੋਂ ਉਹ ਪਾਗਲ ਲੱਗਦੀ ਹੈ। ਪੰਜਾਬ ‘ਚ ਬੱਚੇ ਚੁੱਕਣ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਤੇ ਇਸ ਵਿਚ ਕੋਈ ਸ਼ੱਕ ਨਹੀਂ ਬੱਚਿਆਂ ਨੂੰ ਅਗਵਾ ਕਰਨ ਵਾਲਾ ਕੋਈ ਗਿਰੋਹ ਸਰਗਰਮ ਹੈ। ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹ ਗਿਰੋਹ ਪਾਗਲਪਨ ਜਾਂ ਕਮਲੇ ਹੋਣ ਦੀ ਆੜ੍ਹ ‘ਚ ਇਨ੍ਹਾਂ ਘਟਨਾਵਾਂ ਨੂੰ ਅੰਜਾਮ ਦੇ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ।

Leave a Reply

Your email address will not be published. Required fields are marked *

Back to top button