District NewsMalout News

ਸਿਹਤ ਵਿਭਾਗ ਵੱਲੋਂ ਅੱਜ ਸਪੋਰਟਸ ਡੇਅ ਤੇ ਗੈਰ-ਸੰਚਾਰੀ ਬਿਮਾਰੀਆਂ ਸੰਬੰਧੀ ਜਾਗਰੂਕ ਕਰਨ ਲਈ ਕ੍ਰਿਕੇਟ ਅਤੇ ਵਾਲੀਬਾਲ ਦੇ ਮੈਚ ਕਰਵਾਏ ਗਏ

ਮਲੋਟ: ਡਾ. ਜਗਦੀਪ ਚਾਵਲਾ ਸੀਨੀਅਰ ਮੈਡੀਕਲ ਅਫਸਰ ਦੀ ਅਗਵਾਈ ਹੇਠ ਸਪੋਰਟਸ ਡੇਅ ਤੇ ਗੈਰ-ਸੰਚਾਰੀ ਬਿਮਾਰੀਆਂ ਦੀ ਰੋਕਥਾਮ ਸੰਬੰਧੀ ਸਿਹਤ ਵਿਭਾਗ ਸੀ.ਐੱਚ.ਸੀ ਲੰਬੀ ਵੱਲੋਂ ਪਿੰਡ ਲੰਬੀ ਦੇ ਸਟੇਡੀਅਮ ਵਿਖੇ ਕ੍ਰਿਕੇਟ ਅਤੇ ਵਾਲੀਬਾਲ  ਦੇ ਮੈਚ ਕਰਵਾਏ ਗਏ। ਡਾ਼ ਜਗਦੀਪ ਚਾਵਲਾ ਐੱਸ.ਐੱਮ.ਓ ਨੇ ਦੱਸਿਆ ਕਿ ਇਸ ਸਾਲ ਦੇ ਜਸ਼ਨ ਦਾ ਥੀਮ “ਇੱਕ ਸਮਾਵੇਸ਼ੀ ਅਤੇ ਫਿੱਟ ਸਮਾਜ ਲਈ

ਇਕ ਸਮਰਥਕ ਵੱਜੋਂ ਖੇਡਾਂ” ਵਜੋਂ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ਦਿਲ ਦੀਆਂ ਬਿਮਾਰੀਆਂ, ਬਲੱਡ ਪ੍ਰੈੱਸ਼ਰ, ਸ਼ੂਗਰ, ਤੰਬਾਕੂ ਦੀ ਵਰਤੋਂ, ਅਲਕੋਹਲ ਅਤੇ ਮਾੜੀਆਂ ਆਦਤਾਂ ਸੰਬੰਧੀ ਜਾਗਰੂਕ ਕੀਤਾ। ਇਸ ਮੌਕੇ ਸ਼ਹੀਦ ਰਾਜਗੁਰੂ ਸਪੋਰਟਸ ਕਲੱਬ ਸੀ.ਐੱਚ.ਸੀ ਲੰਬੀ ਨੇ ਸ਼ਹੀਦ ਸੁਖਦੇਵ ਸਪੋਰਟਸ ਕਲੱਬ ਲੰਬੀ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ ਅਤੇ ਡਾ. ਜਗਦੀਪ ਚਾਵਲਾ ਵੱਲੋਂ ਟੀਮਾਂ ਨੂੰ ਇਨਾਮ ਤਕਸੀਮ ਕੀਤੇ ਗਏ।

Author: Malout Live

Back to top button