Uncategorized

ਮਿਸ਼ਨ ਫਤਿਹ – ਬਿਲੇ ਅਤੇ ਪੈਫਲੈਟ ਨਾਲ ਕੋਰੋਨਾ ਖਿਲਾਫ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ

ਜਿ਼ਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਮਹਾਂਮਾਰੀ ਸਬੰਧੀ ਆਮ ਜਨਤਾ ਅਤੇ ਸਰਕਾਰੀ ਮੁਲਾਜ਼ਮਾਂ ਦੀ ਹੌਸਲਾ ਅਫਜਾਈ ਲਈ ਮਿਸ਼ਨ ਫਤਿਹ ਸਬੰਧੀ ਬਿਲੇ (ਬੈਜ) ਲਗਾ ਕੇ ਅਤੇ ਪੈਫਲੈਟ ਵੰਡ ਕੇ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਨੇ ਦੱਸਿਆ ਕਿ ਇਸ ਵਾਇਰਸ ਦਾ ਕੋਈ ਇਲਾਜ ਨਾ ਹੋਣ ਕਾਰਨ ਜਾਗਰੂਕਤਾ ਹੀ ਇਸ ਦਾ ਇੱਕ ਮਾਤਰ ਤੋੜ ਹੈ। ਉਹਨਾਂ ਕਿਹਾ ਕਿ ਜਿ਼ਲ੍ਹਾ ਵਾਸੀਆ ਨੂੰ ਇਸ ਵਾਇਰਸ ਦੇ ਬਚਾਅ ਸਬੰਧੀ ਉਪਰਾਲਿਆ  ਨੂੰ ਘਰ ਘਰ ਪਹੁੰਚਾਉਣ ਦੇ ਮੰਤਵ ਨਾਲ ਹੀ ਅੱਜ ਵੱਖ-ਵੱਖ ਵਿਭਾਗਾਂ ਵਲੋਂ ਗਤੀਵਿਧੀਆਂ ਕਰਵਾਈਆ ਗਈਆਂ।

ਉਹਨਾਂ ਦੱਸਿਆ ਕਿ ਇਹ ਗਤੀਵਿਧੀਆ ਨਿਰੰਤਰ ਜਾਰੀ ਰਹਿਣਗੀਆਂ ਤਾਂ ਜੋ ਲੋਕਾਂ ਨੂੰ ਇਸ ਵਾਇਰਸ ਦੇ ਵੱਧ ਰਹੇ ਪ੍ਰਕੋਪ ਤੋਂ ਬਚਾਇਆ ਜਾ ਸਕੇ। ਡਾ ਹਰੀ ਨਰਾਇਣ ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ
ਸਿਹਤ ਵਿਭਾਗ ਦੇ ਉਹ ਕਰਮਚਾਰੀ ਜੋ ਨਿਰੰਤਰ ਇਸ ਵਾਇਰਸ ਦੇ ਬਚਾਅ ਸਬੰਧੀ ਜਾਗਰੂਕਤਾ ਮੁਹਿੰਮ ਦਾ ਹਿੱਸਾ ਬਣੇ ਹੋਏ ਹਨ, ਉਹਨਾਂ ਦੇ ਬਿਲੇ ਲਗਾ ਕੇ ਹੌਸਲਾ ਅਫਜ਼ਾਈ ਕੀਤੀ ਗਈ। ਇਸ ਮੌੌਕੇ ਸਿਵਲ ਸਰਜਨ  ਨੇ ਦੱਸਿਆ ਕਿ ਮਿਸ਼ਨ ਫਤਿਹ ਤਹਿਤ ਕਰੋੋਨਾ ਯੋੋਧੇ ਲੋੋਕਾਂ ਨੂੰ ਕਰੋੋਨਾ ਮਹਾਂਮਾਰੀ ਤੋੋਂ ਬਚਾਅ ਲਈ ਜਾਗਰੂਕ ਕਰ ਰਹੇ ਹਨ। ਉਹਨਾਂ ਲੋਕਾ ਨੂੰ ਅਪੀਲ ਕੀਤੀ ਕਿ ਉਹ ਸਮੇਂ ਸਮੇਂ ਤੇ ਹੱਥ ਧੋੋਣ, ਮਾਸਕ ਪਾ ਕੇ ਰੱਖਣ ਤੋੋਂ ਬਿਨਾ ਕੰਮ ਘਰ ਤੋਂ ਬਾਹਰ ਨਿਕਲਣ ਸਮੇਂ ਸਿਹਤ ਵਿਭਾਗ ਤੇ ਸਰਕਾਰ ਵੱਲੋੋਂ ਜਾਰੀ ਸਾਵਧਾਨੀਆਂ ਦੀ ਪਾਲਣਾ ਕਰਨ ਤਾਂ ਜੋ ਇਸ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਉਨਾਂ ਕਿਹਾ ਕਿ ਇਹ ਕਰੋੋਨਾ ਯੋੋਧੇ ਜਿੱਥੇ ਘਰ ਘਰ ਜਾ ਕੇ ਲੋੋਕਾਂ ਨੂੰ ਜਾਗਰੂਕ ਕਰਨਗੇ ਉੱਥੇ ਹੀ ਜੇਕਰ ਕੋਰੋੋਨਾ ਦੇ ਲੱਛਣਾਂ ਵਾਲਾ ਕੋੋਈ ਵੀ ਵਿਅਕਤੀ ਮਿਲਦਾ ਹੈ ਤਾਂ ਉਸ ਸਬੰਧੀ ਸਿਹਤ ਵਿਭਾਗ ਨੂੰ ਸੂਚਿਤ ਕਰਨਗੇ ਤਾਂ ਜੋੋ ਉਸ ਦੀ ਟੈਸਟਿੰਗ ਅਤੇ ਇਲਾਜ ਸਬੰਧੀ ਸਮੇਂ ਸਿਰ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ। ਉਨਾਂ ਲੋੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਮਿਸ਼ਨ ਫਤਿਹ ਜੋੋ ਕਿ ਲੋੋਕਾਂ ਦਾ ਮਿਸ਼ਨ ਹੈ ਅਤੇ ਲੋੋਕਾਂ ਲਈ ਹੈ ਨੂੰ ਸਫਲ ਬਣਾਉਣ ਅਤੇ ਕਰੋੋਨਾ ਦੀ ਰੋੋਕਥਾਮ ਵਿੱਚ ਆਪਣਾ ਯੋੋਗਦਾਨ ਪਾਉਣ।
ਇਸ ਮੌਕੇਂ ਡਾ ਕੰਵਰਜੀਤ ਸਿੰਘ ਜਿਲ੍ਹਾ ਡੈਂਟਲ ਅਫ਼ਸਰ, ਡਾ ਵਿਕਰਮ ਅਸੀਜਾ ਜਿਲ੍ਹਾ ਐਪੀਡਮੈਲੋਜਿਸਟ, ਗੁਰਤੇਜ਼ ਸਿੰਘ ਵਿਨੋਦ ਖੁਰਾਣਾ ਅਤੇ ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫ਼ਸਰ, ਭਗਵਾਨ ਦਾਸ ਅਤੇ ਲਾਲ ਚੰਦ ਜਿਲ੍ਹਾ ਹੈਲਥ ਇੰਸਪੈਕਟਰ, ਨਰਿੰਦਰ ਸਿੰਘ ਕੋਆਰਡੀਨੇਟਰ ਹਾਜ਼ਰ ਸਨ

Leave a Reply

Your email address will not be published. Required fields are marked *

Back to top button