District NewsMalout NewsPunjab

ਸਟੇਟ ਬੈਂਕ ਆਫ਼ ਇੰਡੀਆ ਬਠਿੰਡਾ ਵੱਲੋਂ ਸਿਵਲ ਹਸਪਤਾਲ ਬਠਿੰਡਾ ਨੂੰ ਐਂਬੂਲੈਂਸ ਦਾਨ ਦੀਤੀ

ਮਲੋਟ (ਬਠਿੰਡਾ):- ਡਾ. ਤੇਜਵੰਤ ਸਿੰਘ ਢਿੱਲੋਂ ਸਿਵਲ ਸਰਜਨ ਬਠਿੰਡਾ ਦੀ ਪ੍ਰੇਰਨਾ ਸਦਕਾ ਅੱਜ ਸਟੇਟ ਬੈਂਕ ਆਫ਼ ਇੰਡੀਆ ਬਠਿੰਡਾ ਵੱਲੋਂ ਸ਼੍ਰੀ ਵਿਨੋਦ ਜੈਸਵਾਲ ਸੀ.ਜੀ.ਐੱਮ ਚੰਡੀਗੜ੍ਹ ਸਰਕਲ ਦੀ ਅਗਵਾਈ ਵਿੱਚ ਸਿਵਲ ਹਸਪਤਾਲ ਬਠਿੰਡਾ ਨੂੰ ਐਂਬੂਲੈਂਸ ਭੇਟ ਕੀਤੀ ਗਈ। ਇਸ ਮੌਕੇ ਵਿਨੋਦ ਜੈਸਵਾਲ ਸੀ.ਜੀ.ਐੱਮ ਵੱਲੋਂ ਡਾ. ਮਨਿੰਦਰਪਾਲ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਨੂੰ ਐਂਬੂਲੈਂਸ ਦੀਆਂ ਚਾਬੀਆਂ ਭੇਟ ਕੀਤੀਆਂ ਅਤੇ ਐਬੂਲੈਂਸ ਨੂੰ ਝੰਡੀ ਦੇ ਕੇ ਰਵਾਨਾ ਵੀ ਕੀਤਾ ਗਿਆ। ਇਸ ਮੌਕੇ ਇੱਕ ਸਮਾਗਮ ਦਾ ਆਯੋਜਨ ਵੀ ਕੀਤਾ ਗਿਆ। ਜਿਸ ਵਿੱਚ ਹਾਜ਼ਰੀਨ ਨੂੰ ਸੰਬੋਧਨ ਹੁੰਦੇ ਹੋਏ ਵਿਨੋਦ ਜੈਸਵਾਲ ਸੀ.ਜੀ.ਐੱਮ ਅਤੇ ਰਜਨੀਸ਼ ਕੁਮਾਰ ਡੀ.ਜੀ.ਐੱਮ ਸਟੇਟ ਬੈਂਕ ਆਫ਼ ਇੰਡੀਆ ਬਠਿੰਡਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਇਹ ਚੰਗਾ ਉਪਰਾਲਾ ਕੀਤਾ ਗਿਆ ਹੈ।

ਉਹਨਾਂ ਕਿਹਾ ਕਿ ਐਮਰੀਜੈਂਸੀ ਸੇਵਾਵਾਂ ਨੂੰ ਮੁੱਖ ਰੱਖਦੇ ਅਤੇ ਮਰੀਜ਼ਾਂ ਦੀ ਬੇਹਤਰ ਸੁਵਿਧਾ ਲਈ ਸਟੇਟ ਬੈਂਕ ਵੱਲੋਂ ਇਹ ਐਂਬੂਲੈਂਸ ਦਾਨ ਦਿੱਤੀ ਗਈ ਹੈ, ਤਾਂ ਜ਼ੋ ਐਂਮਰਜੈਸੀ ਸਮੇਂ ਮਰੀਜਾਂ ਨੂੰ ਕੋਈ ਵੀ ਮੁਸ਼ਕਿਲ ਪੇਸ਼ ਨਾ ਆਵੇ ਅਤੇ ਸਮੇਂ ਸਿਰ ਮਰੀਜਾਂ ਨੂੰ ਸਿਹਤ ਸੰਸਥਾਵਾਂ ਵਿਖੇ ਪਹੁੰਚਾਇਆ ਜਾ ਸਕੇ। ਉਹਨਾਂ ਭਰੋਸਾ ਦਿਵਾਇਆ ਕਿ ਸਟੇਟ ਬੈਂਕ ਆਫ਼ ਇੰਡੀਆ ਇਸ ਤਰ੍ਹਾਂ ਸਮਾਜ ਭਲਾਈ ਦੇ ਕੰਮਾਂ ਲਈ ਸਿਹਤ ਵਿਭਾਗ ਨੂੰ ਅੱਗੇ ਤੋਂ ਵੀ ਸਹਿਯੋਗ ਦਿੰਦਾ ਰਹੇਗਾ। ਇਸ ਸਮੇਂ  ਡਾ. ਮਨਿੰਦਰਪਾਲ ਸਿੰਘ ਐੱਸ.ਐੱਮ.ਓ ਵੱਲੋਂ ਵਿਨੋਦ ਜੈਸਵਾਲ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਐਂਬੂਲੈਂਸ ਦੀ ਸੇਵਾ ਲਈ ਧੰਨਵਾਦ ਵੀ ਕੀਤਾ ਗਿਆ।  ਇਸ ਸਮੇਂ ਡਾ. ਸ਼ਤੀਸ਼ ਜਿੰਦਲ ਐੱਸ.ਐੱਮ.ਓ, ਡਾ. ਅਰੁਨ ਬਾਂਸਲ, ਡਾ. ਸੀਮਾ ਗੁਪਤਾ, ਡਾ. ਰਵਿੰਦਰ ਆਹਲੂਵਾਲੀਆ, ਕੁਲਵੰਤ ਸਿੰਘ, ਵਿਨੋਦ ਖੁਰਾਣਾ, ਨਰਿੰਦਰ ਕੁਮਾਰ ਬੀ.ਸੀ.ਸੀ. ਕੋਆਰਡੀਨੇਟਰ, ਬਲਦੇਵ ਸਿੰਘ ਹਾਜ਼ਰ ਸਨ।

Author: Malout Live

Leave a Reply

Your email address will not be published. Required fields are marked *

Back to top button