Malout News

ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਮੰਚ ਦਾ ਕੀਤਾ ਗਠਨ

ਮਲੋਟ:- ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਮੰਚ ਦਾ ਗਠਨ ਐਡਵਰਡ ਗੰਜ ਗੇਸਟ ਹਾਊਸ ਮਲੋਟ ਵਿਖੇ ਕੀਤਾ ਗਿਆ ਜਿੱਥੇ ਸਰਬਸੰਮਤੀ ਨਾਲ ਹੋਈ ਚੋਣ ਵਿਚ ਸ਼੍ਰੀ ਹਰਦੀਪ ਸਿੰਘ ਜੀ ਖਾਲਸਾ ਨੂੰ ਪ੍ਰਧਾਨ, ਚਿੰਟੂ ਬੱਠਲਾ ਨੂੰ ਮੀਤ ਪ੍ਰਧਾਨ, ਰਮੇਸ਼ ਜੁਨੇਜਾ ਜੀ ਨੂੰ ਜਨਰਲ ਸਕੱਤਰ,ਮੋਹਿਤ ਸੋਨੀ ਨੂੰ ਪ੍ਰੈਸ ਸਕੱਤਰ, ਸੀਨੀਅਰ ਮੀਤ ਪ੍ਰਧਾਨ ਪੂਰਨ ਚੰਦ ਬਾਂਸਲ ਜੀ ਖਜਾਨਚੀ ਜਸਦੇਵ ਸਿੰਘ ਸੰਧੂ ਜੀ ਚੁਣਿਆ ਗਿਆ ਇਹ ਚੋਣ ਸਾਰੇ ਮੈਂਬਰਾ ਦੀ ਸਰਬਸੰਮਤੀ ਨਾਲ ਕੀਤੀ ਗਈ ਚੋਣ ਤੋਂ ਬਾਅਦ ਸਾਰੇ ਮੈਂਬਰਾ ਨੇ ਖੁਸ਼ੀ ਜਾਹਿਰ ਕਰਦੇ ਹੋਏ ਤਨ ਮਨ ਧਨ ਨਾਲ ਹੋ ਰਹੇ ਭਿ੍ਰਸਟਾਚਾਰ ਖਿਲਾਫ ਲੜਨ ਲਈ ਪ੍ਰਣ ਲਿਆ ਮੀਟਿੰਗ ਵਿਚ ਨਵ ਨਿਯੁਕਤ ਅਹੁਦੇਦਾਰਾਂ ਨੇ ਵਿਸ਼ਵਾਸ ਦੁਆਇਆ ਕਿ ਉਹ ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਵਿਚ ਫੈਲੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਆਮ ਲੋਕਾਂ ਦੇ ਸਹਿਯੋਗ ਨਾਲ ਕੰਮ ਕਰਨਗੇ। ਮੰਚ ਦੇ ਸੰਵਿਧਾਨ ਅਨੁਸਾਰ ਅਹੁਦੇਦਾਰਾਂ ਦਾ ਕਾਰਜਕਾਲ ਇਕ ਸਾਲ ਲਈ ਹੋਵੇਗਾ।ਭ੍ਰਿਸ਼ਟਾਚਾਰ ਦਾ ਸ਼ਿਕਾਰ ਹੋਣ ਵਾਲੇ ਕਿਸੇ ਵੀ ਪੀੜਤ ਵਿਅਕਤੀ ਨੂੰ ਮੰਚ ਕੋਲ ਪਹਿਲਾਂ ਆਪਣੀ ਸਮੱਸਿਆ ਲਿਖਤੀ ਤੌਰ ‘ਤੇ ਦੱਸਣੀ ਹੋਵੇਗੀ | ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਮੰਚ ਦੇ ਸੰਵਿਧਾਨ ਮੁਤਾਬਿਕ ਕੋਈ ਵੀ ਗੈਰ ਸਿਆਸੀ ਵਿਅਕਤੀ ਮੰਚ ਦੀ ਮੈਂਬਰਸ਼ਿਪ ਲੈ ਸਕਦਾ ਹੈ। ਮੰਚ ਦਾ ਹਰ ਮੈਂਬਰ ਆਮ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ ਸਰਗਰਮੀ ਨਾਲ ਕੰਮ ਕਰੇਗਾ। ਇਸ ਮੌਕੇ ਸਤੀਸ਼ ਗੋਇਲ, ਬਿੰਦਰ ਖਿਉਵਾਲੀ, ਪਰਮਜੀਤ ਸਿੰਘ ਗਿੱਲ, ਸੋਭਾ ਸਿੰਘ ਮਨੀਆਵਾਲਾ, ਚਰਨਜੀਤ ਖੁਰਾਣਾ, ਜੈ ਪ੍ਰਕਾਸ਼, ਐਡਵੋਕੇਟ ਅਮਨ ਬੱਬਰ, ਮਨਪ੍ਰੀਤ ਸਿੰਘ, ਗੁਰਤੇਜ ਸਿੰਘ ਤੋਂ ਇਲਾਵਾ ਮੰਚ ਦੇ ਮੈਂਬਰ ਹਾਜ਼ਰ ਸਨ।

Leave a Reply

Your email address will not be published. Required fields are marked *

Back to top button