Malout News

ਵੇਰਕਾ ਡੇਅਰੀ ਫਰੀਦਕੋਟ ਅਧੀਨ ਚੱਲ ਰਿਹਾ ਔਲਖ ਵਿੱਚ ਚੀਲਿੰਗ ਸੈਂਟਰ ਅਚਾਨਕ ਹੋਇਆ ਬੰਦ

ਮਲੋਟ:- ਵੇਰਕਾ ਡੇਅਰੀ ਫਰੀਦਕੋਟ ਅਧੀਨ ਪੈਂਦੇ ਪਿੰਡ ਔਲਖ ਵਿੱਚ ਚੀਲਿੰਗ ਸੈਟਰ ਹੈ। ਜੋ ਕਿ ਪਿਛਲੇ 15 ਸਾਲ ਤੋਂ ਚੱਲ ਰਿਹਾ ਹੈ ਅਤੇ ਜੋ ਕਿ ਅੱਜ ਅਚਾਨਕ ਮਹਿਕਮੇ ਨੇ ਬੰਦ ਕਰ ਦਿੱਤਾ। ਔਲਖ ਸੈਂਟਰ ਦਾ ਸਾਰਾ ਦੁੱਧ ਦੋਦਾ ਚੀਲਿੰਗ ਸੈਂਟਰ ਤੇ ਭੇਜਿਆ ਜਾ ਰਿਹਾ ਹੈ।

ਸੈਂਟਰ ਨੂੰ ਦੁਬਾਰਾ ਚਾਲੂ ਕਰਵਾਉਣ ਲਈ ਸਾਰੇ ਕਰਮਚਾਰੀ ਅਤੇ ਪ੍ਰਧਾਨ ਇਕੱਤਰ ਹੋਏ ਅਤੇ ਜਿਸਦੇ ਰੋਸ ਵਿੱਚ ਵਾਇਸ ਚੇਅਰਮੈਨ ਡਾ.ਭਗਤ ਸਿੰਘ, ਡਾਇਰੈਕਟਰ ਸ਼ੇਰਵੀਰ ਸਿੰਘ ਅਤੇ 52ਸਭਾਵਾਂ ਅਧੀਨ ਕੰਮ ਕਰ ਰਹੇ ਸਕੱਤਰ ਅਤੇ ਪ੍ਰਧਾਨ ਮੌਜੂਦ ਸਨ। ਜਿਸ ਦੌਰਾਨ ਕਰਮਚਾਰੀਆਂ ਨੇ ਕਿਹਾ ਕਿ ਮਹਿਕਮੇ ਦੇ ਅਜਿਹੇ ਫੈਂਸਲੇ ਨਾਲ ਹਜਾਰਾਂ ਦੁੱਧ ਪਾਉਣ ਵਾਲੇ ਪਸ਼ੂ ਪਾਲਕਾਂ ਦਾ ਨੁਕਸਾਨ ਹੋ ਸਕਦਾ ਹੈ ਅਤੇ ਚੀਲਿੰਗ ਸੈਂਟਰ ਔਲਖ ਤੇ ਕੰਮ ਕਰ ਰਹੇ ਕਰਮਚਾਰੀ ਵੀ ਬੇਰੁਜ਼ਗਾਰ ਹੋ ਸਕਦੇ ਹਨ।

Leave a Reply

Your email address will not be published. Required fields are marked *

Back to top button