District NewsMalout News

ਐੱਸ.ਡੀ.ਸੀਨੀਅਰ ਸੈਕੰਡਰੀ ਸਕੂਲ ਮਲੋਟ ਵਿੱਚ ਮਨਾਇਆ ਗਿਆ ਅੰਤਰਰਾਸ਼ਟਰੀ ਬਾਜਰਾ ਦਿਵਸ

ਮਲੋਟ: ਐੱਸ.ਡੀ.ਸੀਨੀਅਰ ਸੈਕੰਡਰੀ ਸਕੂਲ ਮਲੋਟ ਦੀ ਪ੍ਰਿੰਸੀਪਲ ਡਾ. ਨੀਰੂ ਬੱਠਲਾ ਵਾਟਸ ਅਤੇ ਪੰਜਾਬ ਛੇ ਪੰਜਾਬੀ ਗਰਲਜ਼ ਬਟਾਲੀਅਨ ਦੇ ਕਮਾਂਡਿੰਗ ਅਫ਼ਸਰ ਕਰਨਲ ਰਣਬੀਰ ਸਿੰਘ (ਸੈਨਾ ਮੈਡਲ) ਅਤੇ ਮੇਜਰ ਯਿਸ਼ੂ ਮੁਗਦਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੰਤਰਰਾਸ਼ਟਰੀ ਬਾਜਰਾ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ ਐਨ.ਸੀ.ਸੀ ਕੈਡਿਟ ਲਈ ਅੰਤਰਰਾਸ਼ਟਰੀ ਬਾਜਰਾ ਦਿਵਸ ਸੰਬੰਧੀ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਉਹਨਾਂ ਨੂੰ ਬਾਜਰੇ ਦਾ ਸਾਲ ਕੀ ਹੈ? ਇਸ ਨੂੰ ਮਨਾਉਣਾ ਕਿਉਂ ਜ਼ਰੂਰੀ ਮੰਨਿਆ ਜਾਂਦਾ ਹੈ?

ਇਸ ਦੇ ਕੀ ਫਾਇਦੇ ਹਨ ਆਦਿ ਬਾਰੇ ਜਾਣੂੰ ਕਰਵਾਇਆ। ਇਸ ਵਿਚ ਉਨ੍ਹਾਂ ਨੂੰ ਇਸ ਦੇ ਫਾਇਦੇ ਦੱਸਦੇ ਹੋਏ ਦੱਸਿਆ ਕਿ ਬਾਜਰਾ ਸ਼ੂਗਰ ਦੇ ਮਰੀਜ਼ ਅਤੇ ਸਾਰਿਆਂ ਲਈ ਬਹੁਤ ਲਾਭਕਾਰੀ ਹੈ। ਇਹ ਸਾਡੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ। ਇਹ ਸਾਡੀ ਪਾਚਨ ਪ੍ਰਣਾਲੀ ਨੂੰ ਮਜ਼ਬੂਤ ​​ਕਰਨ ਵਿੱਚ ਵੀ ਮੱਦਦ ਕਰਦਾ ਹੈ। ਸਾਡੇ ਪਾਚਨ ਤੰਤਰ ਨੂੰ ਮਜ਼ਬੂਤ ​​ਕਰਨ ਦੇ ਨਾਲ-ਨਾਲ ਇਹ ਭਾਰ ਘਟਾਉਣ ਵਿੱਚ ਵੀ ਮੱਦਦ ਕਰਦਾ ਹੈ। ਬਾਜਰਾ ਪ੍ਰੋਟੀਨ, ਫਾਈਬਰ, ਆਇਰਨ ਅਤੇ ਫੋਲੇਟ ਆਦਿ ਨਾਲ ਭਰਪੂਰ ਹੁੰਦਾ ਹੈ। ਇਸ ਲਈ ਸਾਨੂੰ ਇਸਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ।

Author: Malout Live

Back to top button