District NewsMalout News

ਥਾਣਾ ਸਿਟੀ ਮਲੋਟ ਵਿਖੇ ਮੁੱਖ ਅਫਸਰ ਵਜੋਂ ਸੇਵਾਵਾਂ ਨਿਭਾ ਰਹੇ ਐੱਸ.ਐੱਚ.ਓ ਸ. ਗੁਰਦੀਪ ਸਿੰਘ ਨੂੰ ਡੀ.ਜੀ.ਪੀ ਡਿਸਕ ਨਾਲ ਕੀਤਾ ਸਨਮਾਨਿਤ

ਮਲੋਟ: ਜਿਲ੍ਹਾ ਬਠਿੰਡਾ ਅਧੀਨ ਪੈਂਦੇ ਥਾਣਾ ਸਦਰ ਰਾਮਪੁਰਾ ਵਿਖੇ ਬਤੌਰ ਐੱਸ.ਐੱਚ.ਓ ਦੀਆਂ ਸੇਵਾਵਾਂ ਨਿਭਾ ਚੁੱਕੇ ਇੰਸਪੈਕਟਰ ਸ. ਗੁਰਦੀਪ ਸਿੰਘ ਨੂੰ ਬਠਿੰਡਾ ਦੇ ਮਾਨਯੋਗ ਐੱਸ.ਐੱਸ.ਪੀ ਹਰਮਨਬੀਰ ਸਿੰਘ ਗਿੱਲ ਜੀ ਵੱਲੋਂ ਅੱਜ ਉਨ੍ਹਾਂ ਨੂੰ ਵਧੀਆ ਡਿਊਟੀ ਅਤੇ ਵਧੀਆ ਕਾਰਜਸ਼ੈਲੀ ਦੇ ਲਈ ਡੀ.ਜੀ.ਪੀ

ਡਿਸਕ ਲਗਾ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਐੱਸ.ਐੱਚ.ਓ ਗੁਰਦੀਪ ਸਿੰਘ ਨੇ ਭਵਿੱਖ ਵਿੱਚ ਇਸੇ ਤਰ੍ਹਾਂ ਇਮਾਨਦਾਰੀ ਅਤੇ ਲਗਨ ਨਾਲ ਡਿਊਟੀ ਕਰਨ ਦਾ ਅਹਿਦ ਲਿਆ। ਮੌਜੂਦਾ ਸਮੇਂ ਵਿੱਚ ਐੱਸ.ਐੱਚ.ਓ ਸ. ਗੁਰਦੀਪ ਸਿੰਘ ਥਾਣਾ ਸਿਟੀ ਮਲੋਟ ਵਿਖੇ ਮੁੱਖ ਅਫਸਰ ਵਜੋਂ ਸੇਵਾਵਾਂ ਨਿਭਾ ਰਹੇ ਹਨ।

Author: Malout Live

Back to top button