Health

ਹੇਅਰ ਡਾਈ ਕਰਨ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

1.ਪਹਿਲੀ ਵਾਰ ਹੇਅਰ ਡਾਈ ਕਰਨ ਤੋਂ ਪਹਿਲਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਕੁਝ ਦਿਨ ਪਹਿਲਾਂ ਹੇਅਰ ਕੱਲਰ ਮਾਹਰਾਂ ਨੇ ਕੌਸਮੋਪਾਲਿਟਿਨ ਮੈਗਜ਼ੀਨ ਨਾਲ ਗੱਲ ਕਰਦਿਆਂ ਅਹਿਮ ਜਾਣਕਾਰੀ ਸ਼ੇਅਰ ਕੀਤੀ ਸੀ। ਉਨ੍ਹਾਂ ਨਾਲ ਲੌਰੀਅਲ ਦੀ ਅੰਬੈਸੇਡਰ ਕਾਰੀ ਹਿੱਲ ਤੇ ਰੈਡਕੇਨ ਸਲਾਹਕਾਰ ਟਰੇਸੀ ਕਨਿੰਘਮ ਵੀ ਮੌਜੂਦ ਸੀ।
2.ਕਾਰੀ ਹਿੱਲ ਮੁਤਾਬਕ ਹੇਅਰ ਕਲਰ ਕਰਨ ਤੋਂ ਪਹਿਲਾਂ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਇਸ ਨਾਲ ਤੁਹਾਨੂੰ ਵਾਲਾਂ ਲਈ ਚੰਗੀ ਸ਼ੇਡ, ਲੁਕ ਤੇ ਸਹੀ ਤਕਨੀਕ ਦਾ ਪਤਾ ਚੱਲੇਗਾ।
3.ਜੇ ਮਾਹਰ ਨਾਲ ਖੁੱਲ੍ਹੇ ਤੌਰ ’ਤੇ ਗੱਲ ਕੀਤੀ ਜਾਏ ਤਾਂ ਪਤਾ ਚੱਲੇਗਾ ਕਿ ਵਾਲਾਂ ਨੂੰ ਕਿੰਨੀ ਮਾਤਰਾ ਵਿੱਚ ਰੰਗ ਕਰਨਾ ਹੈ।
4.ਹੇਅਰ ਕਲਰ ਸਬੰਧੀ ਹਿਲ ਨੇ ਕਿਹਾ ਕਿ ਜੇ ਤੁਸੀਂ ਵਾਲਾਂ ਨੂੰ ਰੰਗ ਕਰਨਾ ਹੈ ਤਾਂ ਉਸ ਤੋਂ ਪਹਿਲਾਂ ਇੰਸਟਾਗਰਾਮ ’ਤੇ ਰਿਸਰਚ ਕਰੋ। ਇਸ ਨਾਲ ਤੁਹਾਨੂੰ ਕਈ ਹੋਰ ਤਰੀਕਿਆਂ ਨਾਲ ਹੇਅਰ ਕਲਰ ਕਰਨ ਵਿੱਚ ਮਦਦ ਮਿਲੇਗੀ। 5.ਟਰੇਸੀ ਕਨਿੰਘਮ ਮੁਤਾਬਕ ਇੰਸਟਾਗਰਾਮ ਤੇ ਰਿਸਰਚ ਕਰਨ ਤੋਂ ਇਲਾਵਾ ਸਟਾਈਲਸੀਟ ਐਪ ਡਾਊਨਲੋਡ ਕੀਤੀ ਜਾ ਸਕਦੀ ਹੈ। ਇਸ ਤੋਂ ਇਹ ਪਤਾ ਚੱਲੇਗਾ ਕਿ ਤੁਹਾਡੇ ਇਲਾਕੇ ਵਿੱਚ ਕਿਹੜੇ-ਕਿਹੜੇ ਹੇਅਰ ਸਟਾਈਲਿਸਟ ਉਪਲੱਬਧ ਹਨ। ਇਸ ਦੇ ਨਾਲ ਹੀ ਗਾਹਕਾਂ ਦੇ ਲਿਖੇ ਹੋਏ ਰਿਵਿਊ ਵੀ ਪੜ੍ਹਨੇ ਚਾਹੀਦੇ ਹਨ।
6.ਹਿਲ ਦਾ ਮੰਨਣਾ ਹੈ ਕਿ ਜਦੋਂ ਵੀ ਹੇਅਰ ਸਟਾਈਲਿਸਟ ਕੋਲ ਜਾਓ ਤਾਂ ਨਾਲ ਕਈ ਤਸਵੀਰਾਂ ਵੀ ਲੈ ਜਾਓ। ਇਸ ਨਾਲ ਤੁਹਾਨੂੰ ਤੇ ਤੁਹਾਡੇ ਸਟਾਈਲਿਸਟ ਨੂੰ ਕਾਫੀ ਮਦਦ ਮਿਲੇਗੀ ਕਿ ਤੁਸੀਂ ਕਿਸ ਤਰੀਕੇ ਦਾ ਹੇਅਰ ਕਲਰ ਕਰਨਾ ਚਾਹੁੰਦੇ ਹੋ।
7.ਜੇ ਵਾਲਾਂ ਨੂੰ ਰੰਗ ਕਰਨ ਸਬੰਧੀ ਕਸ਼ਮਕਸ਼ ਵਿੱਚ ਹੋ ਤਾਂ ਤਸਵੀਰਾਂ ਤੋਂ ਮਦਦ ਲਈ ਜਾ ਸਕਦੀ ਹੈ। ਕਲਰ ਕਰਵਾਉਣ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਕਲਰ ਕਰਵਾਉਣਾ ਕਿਸ ਤਰ੍ਹਾਂ ਦਾ ਹੈ।
ਜੇ ਤੁਹਾਡੇ ਕੋਲ ਅਸਥਾਈ ਡਾਈ ਬਾਕਸ ਹੈ ਤਾਂ ਉਸ ਨੂੰ ਕੁਝ ਹਫ਼ਤਿਆਂ ਵਿੱਚ ਜ਼ਰੂਰ ਧੋ ਲਵੋ।
8.ਅਜਿਹਾ ਇਸ ਲਈ ਕਿਉਂਕਿ ਕਲਰ ਦੇ ਆਰਟੀਫਿਸ਼ਲ ਪਿਗਮੈਂਟ ਤੁਹਾਡੇ ਵਾਲਾਂ ਵਿੱਚ ਰਹਿ ਸਕਦੇ ਹਨ। ਕਾਫੀ ਮਾਹਰ ਦੱਸਦੇ ਹਨ ਕਿ ਕਲਰ ਲਈ ਗੁਲਾਬੀ ਜਾਂ ਸੰਤਰੀ ਰੰਗ ਦੇ ਬਕਸੇ ਦਾ ਇਸਤੇਮਾਲ ਕਰਨਾ ਚਾਹੀਦਾ ਹੈ।

Leave a Reply

Your email address will not be published. Required fields are marked *

Back to top button