Punjab

ਐੱਚ. ਆਈ. ਵੀ. ਵਾਇਰਸ ਫੈਲਣ ਤੋਂ ਰੋਕਣ ਲਈ ਕਾਰਗਰ ਕਦਮ ਚੁੱਕੇ ਸਰਕਾਰ- ਚੀਮਾ

ਸੰਗਰੂਰ:- ਪੰਜਾਬ ‘ਚ ਰੋਜ਼ਾਨਾ ਨਵੇਂ 33 ਐੱਚ. ਆਈ. ਵੀ. ਪੀੜਤਾਂ ਦੇ ਸਾਹਮਣੇ ਆਉਣ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ‘ਚ ਪਿਛਲੇ 10-12 ਸਾਲਾਂ ਤੋਂ ਵਗ ਰਹੇ ਨਸ਼ਿਆਂ ਦੇ ਦਰਿਆ ਦੇ ਨਤੀਜੇ ਸਾਹਮਣੇ ਆਉਣ ਲੱਗ ਪਏ ਹਨ। ਪੰਜਾਬ ‘ਚ ਨਸ਼ਿਆਂ ਦੇ ਕਾਰੋਬਾਰ ਨੂੰ ਚਰਮ ਸੀਮਾ ‘ਤੇ ਪਹੁੰਚਾਉਣ ਵਾਲੇ ਸਿਆਸੀ-ਪੁਲਿਸ-ਨਸ਼ਾ ਤਸਕਰਾਂ ਦੇ ਗਠਜੋੜ ਨੇ ਹੁਣ ਸੂਬੇ ਦੇ ਹਰ ਪਿੰਡ ‘ਚ ਖ਼ਤਰਨਾਕ ਨਸ਼ਾ ‘ਚਿੱਟਾ’ ਪਹੁੰਚਾ ਦਿੱਤਾ ਹੈ, ਜਿਸ ਦੇ ਟੀਕੇ ਲਗਾਉਣ ਲਈ ਦੂਸ਼ਿਤ ਸਰਿੰਜਾਂ ਦੇ ਜ਼ਰੀਏ ਐੱਚ. ਆਈ. ਵੀ. ਵਾਇਰਸ ਫੈਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਵਾਅਦਾ ਪੂਰਾ ਕਰਦਿਆਂ ਤੁਰੰਤ ਸਖ਼ਤ ਐਕਸ਼ਨ ਲੈ ਕੇ ਨਸ਼ਿਆਂ ਦੀ ਸਪਲਾਈ ਤੋੜਨੀ ਚਾਹੀਦੀ ਹੈ ਅਤੇ ਨਸ਼ਿਆਂ ‘ਚ ਗ੍ਰਸਤ ਸਾਰੇ ਨੌਜਵਾਨਾਂ ਦੇ ਐੱਚ. ਆਈ. ਵੀ. ਟੈਸਟ ਕਰਵਾਉਣੇ ਚਾਹੀਦੇ ਹਨ।

Leave a Reply

Your email address will not be published. Required fields are marked *

Back to top button