District NewsMalout News

ਇਜ਼ਰਾਈਲ ਵੱਲੋਂ ਫਲਸਤੀਨ ਤੇ ਢਾਹੇ ਜਾਂਦੇ ਜਬਰ ਖਿਲਾਫ ਤੇ ਫਲਸਤੀਨ ਲੋਕਾਂ ਦੀ ਹਮਾਇਤ ਵਿੱਚ ਰੋਸ ਰੈਲੀ ਅਤੇ ਮਾਰਚ 1 ਜਨਵਰੀ ਨੂੰ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਲੋਕ ਮੋਰਚਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਜਿਲ੍ਹਾ ਸਕੱਤਰ ਤੇ ਸੂਬਾ ਕਮੇਟੀ ਆਗੂ ਗੁਰਦੀਪ ਸਿੰਘ ਖੁੱਡੀਆਂ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਹੈ ਕਿ ਨਵੇ ਸਾਲ ਦੀ ਆਮਦ ਤੇ ਫਲਸਤੀਨ ਤੇ ਢਾਹੇ ਜਾ ਰਹੇ ਜਬਰ ਖਿਲਾਫ ਤੇ ਫਲਸਤੀਨ ਲੋਕਾਂ ਦੀ ਹਮਾਇਤ ਵਿੱਚ ਮਲੋਟ ਵਿਖੇ 1 ਜਨਵਰੀ 2024 ਨੂੰ

ਦਾਣਾ ਮੰਡੀ ਮਲੋਟ ਵਿਖੇ ਜਿਲ੍ਹਾ ਪੱਧਰੀ ਇਕੱਤਰਤਾ ਤੇ ਸ਼ਹਿਰ ‘ਚ ਰੋਸ ਮਾਰਚ ਕੀਤਾ ਜਾਵੇਗਾ। ਇਸ ਪ੍ਰੋਗਰਾਮ ਦੀ ਤਿਆਰੀ ਵਜੋਂ ਲੰਬੀ ਅਤੇ ਦੋਦਾ ਵਿੱਚ ਮੀਟਿੰਗਾਂ ਕੀਤੀਆਂ ਗਈਆਂ ਹਨ। ਸਮੂਹ ਇਨਸਾਫ ਪਸੰਦ ਲੋਕਾਂ, ਜੱਥੇਬੰਦੀਆਂ, ਕਿਸਾਨਾਂ, ਮਜਦੂਰਾਂ, ਔਰਤਾਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ।

Author: Malout Live

Back to top button