Punjab

ਭੋਗ ਤੇ ਵਿਸ਼ੇਸ਼

ਹੁਤ ਹੀ ਵਧੀਆ ਤੇ ਨਿੱਘੇ ਸੁਭਾਅ ਦੇ ਮਾਲਕ ਬੀਬੀ ਗੁਰਮੀਤ ਕੌਰ ਜੋ ਕਿ ਬੀਤੀ 09 ਅਕਤੂਬਰ ਨੂੰ ਆਪਣੇ ਸਾਕ ਸਬੰਧੀਆਂ ਤੋਂ ਰੁਖਸਤੀ ਲੈ ਕੇ ਪੰਜ ਤੱਤਾਂ ਵਿੱਚ ਵਿਲੀਨ ਹੋ ਗਏ ਹਨ । ਬੀਬੀ ਗੁਰਮੀਤ ਕੌਰ ਦਾ ਜਨਮ 08-08-1958  ਨੂੰ  ਜਲਾਲਾਬਾਦ (ਫਾਜ਼ਿਲਕਾ) ਹਲਕੇ ਦੇ ਪਿੰਡ ਲੱਖੇ ਮੁਸਾਹਿਬ ਵਿਖੇ ਪਿਤਾ ਪੁਰਖੀ ਕਿੱਤੇ ਨਾਲ ਸਬੰਧਤ  ਜੈ ਦਿਆਲ  ਸਿੰਘ ਨੰਬਰਦਾਰ ਦੇ ਘਰ ਹੋਇਆ । ਆਪ ਨੇ ਮੁੱਢਲੀ ਵਿੱਦਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪਰਾਪਤ ਕੀਤੀ । ਆਪ ਦਾ ਵਿਆਹ ਪਿੰਡ ਸ਼ੇਰਾਂ ਵਾਲਾ (ਲੰਬੀ) ਵਾਸੀ ਭਾਈ ਸਰਦੂਲ ਸਿੰਘ ਨਾਲ ਹੋਇਆ । ਆਪ ਦੇ ਘਰ ਤਿੰਨ ਪੁੱਤਰਾਂ ਇਕਬਾਲ ਸਿੰਘ, ਪ੍ਰਿਤਪਾਲ ਸਿੰਘ ਅਤੇ ਮਾਸਟਰ ਬਲਦੇਵ ਸਿੰਘ ਸਾਹੀਵਾਲ ਨੇ ਜਨਮ ਲਿਆ ਜੋ ਕਿ ਲੰਬਾ ਸਮੇ ਤੋਂ ਅਧਿਆਪਕ ਹੱਕਾਂ ਲਈ ਸੰਘਰਸ਼ ਕਰਦੇ ਰਹੇ  ਹਨ। ਬੀਬੀ ਗੁਰਮੀਤ ਕੌਰ ਦਾ ਜੀਵਨ ਸਧਾਰਨ ਤੇ ਉੱਚੀ ਸੋਚ ਵਾਲਾ ਹੋ ਨਿਬੜਿਆ । ਸਰਦਾਰਨੀ ਗੁਰਮੀਤ ਕੌਰ ਮਿਤੀ  09-10-2019 ਨੂੰ ਆਪਣੀ 61 ਸਾਲਾ ਜੀਵਨ ਯਾਤਰਾ ਪੂਰੀ ਕਰਦੇ ਹੋਏ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਸਦੀਵੀਂ  ਵਿਛੋੜਾ ਦੇ ਗਏ ਹਨ । ਓਹਨਾਂ ਦੀ ਅੰਤਿਮ ਅਰਦਾਸ ਲਈ ਅਰੰਭ ਹੋਏ ਅਖੰਡ ਪਾਠ ਦਾ ਭੋਗ ਅਤੇ ਕੀਰਤਨ 11 ਵਜੇ ਤੋਂ 1 ਵਜੇ ਤੱਕ ਮਿਤੀ 18-10-2019 ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸਿੰਘ ਸਭਾ ਸਾਹਿਬ ਪਿੰਡ ਸ਼ੇਰਾਂ ਵਾਲਾ (ਲੰਬੀ) ਜਿਲਾ ਸ਼ੀ ਮੁਕਤਸਰ ਸਾਹਿਬ ਵਿਖੇ ਹੋਏਗਾ।

Leave a Reply

Your email address will not be published. Required fields are marked *

Back to top button