Malout News

ਬੁਰਜ ਸਿੱਧਵਾਂ ਸਕੂਲ ਵਿਖੇ ”ਸੁਰੱਖਿਆ” ਵਿਸ਼ੇ ਤੇ ਗੈਸਟ ਲੈਕਚਰ ਕਰਾਇਆ

ਕਦਮ ਨਾਲ ਕਦਮ ਮਿਲਾ ਕੇ ਚਲਣਾ ਹੀ ਫੌਜੀ ਅਨੁਸ਼ਾਸਨ ਦਾ ਪਹਿਲਾ ਸਬਕ ਹੁੰਦਾ – ਹਰਪ੍ਰੀਤ ਸਿੰਘ

ਮਲੋਟ, 30 ਜਨਵਰੀ (ਆਰਤੀ ਕਮਲ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਰਜ ਸਿੱਧਵਾਂ ਵਿਖੇ ਸੁਰੱਖਿਆ ਤੇ ਅਨੁਸ਼ਾਸਨ ਵਿਸ਼ੇ ਤੇ ਗੈਸਟ ਲੈਕਚਰ ਕਰਵਾਇਆ ਗਿਆ । ਇਹ ਜਾਣਕਾਰੀ ਲਈ ਜੀ.ਓ.ਜੀ ਦੇ ਤਹਿਸੀਲ ਇੰਚਾਰਜ ਅਤੇ ਭਾਰਤੀ ਹਵਾਈ ਸੈਨਾ ਵਿਚੋਂ ਬਤੌਰ ਵਰੰਟ ਅਫਸਰ ਰਿਟਾ. ਹਰਪ੍ਰੀਤ ਸਿੰਘ ਨੂੰ ਬੱਚਿਆਂ ਦੇ ਰੂਬਰੂ ਹੋਣ ਲਈ ਸੱਦਾ ਦਿੱਤਾ ਗਿਆ । ਸਕੂਲ ਦੇ ਪ੍ਰਿੰਸੀਪਲ ਸੰਤ ਰਾਮ ਨੇ ਜੀ.ਓ.ਜੀ ਇੰਚਾਰਜ ਦਾ ਸਵਾਗਤ ਕਰਦਿਆਂ ਵਿਦਿਆਰਥੀਆਂ ਨੂੰ ਦੱਸਿਆ ਕਿ ਵਰੰਟ ਅਫਸਰ ਹਰਪ੍ਰੀਤ ਸਿੰਘ ਨੇ ਹਵਾਈ ਸੈਨਾ ਵਿਚ ਕਰੀਬ 22 ਸਾਲ ਦੀ ਸੇਵਾ ਕੀਤੀ ਅਤੇ ਦੀਮਾਪੁਰ ਨਾਗਾਲੈਂਡ ਤੇ ਜਸਲਮੇਰ ਰਾਜਸਥਾਨ ਵਰਗੇ ਥਾਵਾਂ ਤੇ ਤੈਨਾਤ ਰਹੇ । ਉਹ ਕਰਾਗਿੱਲ ਯੁਧ ਦੌਰਾਨ ਓਪਰੇਸ਼ਨ ਵਿਜੈ ਦਾ ਵੀ ਹਿੱਸਾ ਰਹੇ ਅਤੇ ਜਸਲਮੇਰ ਵਿਖੇ ਉਹਨਾਂ ਨੂੰ ਪੱਛਮੀ ਕਮਾਂਡ ਦੇ ਮੁਖੀ ਵੱਲੋਂ ਸਨਮਾਨ ਵੀ ਮਿਲਿਆ । ਹਰਪ੍ਰੀਤ ਸਿੰਘ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰਾਲੇ ਅਤੇ ਭਾਰਤੀ ਸਸ਼ਤਰ ਸੈਨਾਵਾਂ ਅਧੀਨ ਆਉਂਦੀ ਥਲ ਸੈਨਾ, ਵਾਯ ਸੈਨਾ, ਜਲ ਸੈਨਾ ਅਤੇ ਤਟ ਸੈਨਾ ਬਾਰੇ ਵਿਸਥਾਰ ਨਾਲ ਦੱਸਿਆ । ਰੱਖਿਆ ਸੈਨਾਵਾਂ ਅਤੇ ਅਰਧ ਸੈਨਿਕ ਬਲਾਂ ਦਾ ਫਰਕ ਵੀ ਦੱਸਿਆ ਗਿਆ । ਉਹਨਾਂ ਵਿਦਿਆਰਥੀਆਂ ਨੂੰ ਕੰਡਿਆਲੀ ਤਾਰ ਅਤੇ ਅਸਲ ਸਰਹੱਦ ਬਾਰੇ ਵੀ ਦੱਸਿਆ । ਅਨੁਸ਼ਾਸਨ ਦੀ ਗੱਲ ਕਰਦਿਆਂ ਸਾਬਕਾ ਵਰੰਟ ਅਫਸਰ ਨੇ ਕਿਹਾ ਕਿ ਫੌਜ ਵਿਚ ਭਰਤੀ ਹੋਣ ਉਪਰੰਤ ਪਹਿਲਾਂ ਕਦਮ ਨਾਲ ਕਦਮ ਮਿਲਾ ਕੇ ਚੱਲਣਾ ਸਿਖਾਇਆ ਜਾਂਦਾ ਅਤੇ ਕੇਵਲ ਪਿੱਛੇ ਰਹਿਣ ਵਾਲਾ ਹੀ ਨਹੀ ਬਲਕਿ ਅੱਗੇ ਨਿਕਲਣ ਵਾਲਾ ਵੀ ਕਸੂਰਵਾਲ ਹੁੰਦਾ ਕਿਉਂਕ ਮੁੱਖ ਮਕਸਦ ਕਦਮਾਂ ਦੀ ਤਾਲਮੇਲ ਹੁੰਦਾ। ਅਨੁਸ਼ਾਸਨ ਤੋਂ ਬਾਅਦ ਹੀ ਹਥਿਆਰ ਚਲਾਉਣ ਦੀ ਸਿੱਖਿਆ ਦਿੱਤੀ ਜਾਂਦੀ ਹੈ । ਉਹਨਾਂ ਵਿਦਿਆਰਥੀਆਂ ਨੂੰ ਤਿੰਨਾ ਸੈਨਾਵਾਂ ਵਿਚ ਭਰਤੀ ਹੋਣ ਲਈ ਜਰੂਰੀ ਸਿੱਖਿਆ ਤੇ ਤਰੀਕੇ ਬਾਰੇ ਵੀ ਦੱਸਿਆ । ਅੰਤ ਵਿਚ ਸਕੂਲ ਪਿੰ੍ਰਸੀਪਲ ਸੰਤ ਰਾਮ ਅਤੇ ਸਟਾਫ ਵੱਲੋਂ ਉਹਨਾਂ ਦਾ ਨਗਦ ਰਾਸ਼ੀ ਨਾਲ ਸਨਮਾਨ ਕੀਤਾ ਜਦਕਿ ਸਾਬਕਾ ਵਰੰਟ ਅਫਸਰ ਹਰਪ੍ਰੀਤ ਸਿੰਘ ਨੇ ਉਕਤ ਰਾਸ਼ੀ ਨੂੰ ਸਕੂਲ ਦੇ ਚਲ ਰਹੇ ਕੰਮਾਂ ਵਿਚ ਹਿੱਸੇ ਵਜੋਂ ਸਕੂਲ ਨੂੰ ਹੀ ਦੇ ਦਿੱਤੀ । ਇਸ ਮੌਕੇ ਸਕੂਲ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜਰ ਸਨ ।

Leave a Reply

Your email address will not be published. Required fields are marked *

Check Also
Close
Back to top button