Malout News
ਜੀ.ਟੀ.ਬੀ ਸੰਸਥਾ ਵਿਖੇ ਕ੍ਰਿਸ਼ਮਿਸ ਅਤੇ ਨਵੇਂ ਸਾਲ ਦੀ ਆਮਦ ‘ਤੇ ਮਨਾਇਆ ਗਿਆ ਰੰਗਾ-ਰੰਗ ਪ੍ਰੋਗਰਾਮ
ਮਲੋਟ:- ਜੀ.ਟੀ.ਬੀ ਸੰਸਥਾ ਵਿਖੇ ਅੱਜ ਸਕੂਲ ਦੇ ਚਮਕਦੇ ਸਿਤਾਰਿਆਂ ਵੱਲੋਂ ਕ੍ਰਿਸ਼ਮਿਸ ਅਤੇ ਨਵੇਂ ਸਾਲ ਦਾ ਰੰਗਾਂ-ਰੰਗ ਪ੍ਰੋਗਰਾਮ ਮਨਾ ਕੇ ਰੰਗ ਬੰਨ੍ਹਿਆ ਗਿਆ। ਛੋਟੇ-ਛੋਟੇ ਬੱਚਿਆਂ ਨੇ ‘Santa Claus’ ਬਣ ਕੇ ਡਾਂਸ ਕੀਤਾ। ਨੰਨੇ-ਮੁੰਨੇ ਬੱਚਿਆਂ ਨੇ Poem, Song & Solo dance ਵੀ ਪੇਸ਼ ਕੀਤਾ। ਇਸ ਦੌਰਾਨ ਬੱਚਿਆਂ ਦੇ ਸਤਿਕਾਰਯੋਗ ਮਾਪੇ ਵੀ ਹੁੰਮ-ਹੁੰਮਾ ਕੇ ਪਹੁੰਚੇ।
ਸੰਸਥਾ ਦੇ ਅਧਿਆਪਕਾਂ ਨੇ ‘Santa Claus’ ਬਣ ਕੇ ਆਏ ਬੱਚਿਆਂ ਨੂੰ ਗਿਫ਼ਟ ਅਤੇ ਟਾਫੀਆਂ ਵੀ ਦਿੱਤੀਆਂ। ਸੰਸਥਾ ਦੇ ਪ੍ਰਿੰਸੀਪਲ ਮੈਡਮ ਅਮਰਜੀਤ ਨਰੂਲਾ ਨੇ ਇਸ ਫੁਲਵਾੜੀ ਦੇ ਫੁੱਲਾਂ ਨਾਲ ਪ੍ਰੋਗਰਾਮ ਦਾ ਆਨੰਦ ਲਿਆ। ਅੰਤ ਵਿੱਚ ਸੰਸਥਾ ਦੇ ਕੋਆਰਡੀਨੇਟਰ ਮੈਡਮ ਨੀਲਮ ਜੁਨੇਜਾ ਨੇ ਆਏ ਹੋਏ ਮਾਪਿਆਂ ਦਾ ਧੰਨਵਾਦ ਕੀਤਾ।