Malout News

ਵੈਨ- ਵਿੱਚ ਅੱਗ ਦੀ ਭੇਂਟ ਚੜੇ ਚਾਰ ਮਾਸੂਮਾਂ ਨੂੰ ਜੀ.ਟੀ.ਬੀ. ਸੰਸਥਾ ਵੱਲੋ ਦਿਤੀ ਸ਼ਰਧਾਜਲੀ

ਮਲੋਟ:- 15 ਫਰਵਰੀ 2020 ਨੂੰ ਲੋਂਗੋਵਾਲ ਵਿਖੇ ਵਾਪਰੀ ਮੰਦਭਾਗੀ ਦੁਰਘਟਨਾ ਜਿਸ ਵਿੱਚ ਇਕ ਨਿੱਜੀ ਸਕੂਲ ਵੈਨ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਚਾਰ ਮਾਸੂਮ-ਬੱਚਿਆਂ ਦੀ ਜਿੰਦਗੀ ਅੱਗ ਦੀ ਭੇਂਟ ਚੜ੍ਹ ਗਈਆਂ, ਇਸ ਦੁਰਘਟਨਾ ਨੇ ਸਾਰੇ ਹੀ ਇਲਾਕੇ ਲਈ ਬਹੁਤ ਹੀ ਦੁੱਖਦਾਈ ਤੇ ਦਿਲ ਦਹਲਾ ਦੇਣ ਵਾਲੀ ਹੈ।

ਜੀ.ਟੀ.ਬੀ ਖਾਲਸਾ ਸੀ. ਸੈ. ਸਕੂਲ, ਮਲੋਟ ਵਿਖੇ ਇਹਨਾਂ ਮਾਸੂਮ ਬੱਚਿਆਂ ਦੀ ਯਾਦ ਵਿੱਚ ਪ੍ਰਿੰਸੀਪਲ ਮੈਡਮ ਅਮਰਜੀਤ ਨਰੂਲਾ ਜੀ ਦੀ ਅਗਵਾਈ ਹੇਠ ਪੰਜ ਪੌੜੀਆ ਦਾ ਪਾਠ ਕਰਕੇ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾ ਵੱਲੋ ਬੇਵਕਤ ਕਾਲ ਵੱਸ ਪਏ ਬੱਚਿਆਂ ਨੂੰ ਸ਼ਰਧਾਜਲੀ ਦਿੱਤੀ ਅਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਗਈ ਕਿ ਇਹਨਾਂ ਬੱਚਿਆਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ।

Leave a Reply

Your email address will not be published. Required fields are marked *

Back to top button