Malout News

NKAI ਪੰਜਾਬ ਇੰਟਰ ਜ਼ਿਲ੍ਹਾ ਕਰਾਟੇ ਟੂਰਨਾਮੈਂਟ ਵਿੱਚ ਗਰੀਨਲੈੰਡ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਹਾਸਿਲ ਕੀਤੇ 8 ਤਮਗੇ

ਮਲੋਟ :– NKAI ਪੰਜਾਬ ਇੰਟਰ ਜ਼ਿਲ੍ਹਾ ਕਰਾਟੇ ਟੂਰਨਾਮੈਂਟ 2019 ਰਾਮਪੁਰਾ ਦੇ ਪੱਥਫੈੰਡਰ ਸਕੂਲ ਵਿਖੇ 23/07/2019 ਨੂੰ ਕਰਵਾਇਆ ਗਿਆ। ਜਿਸ ਵਿੱਚ ਗਰੀਨਲੈੰਡ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ 8 ਤਗਮੇ (3 ਗੋਲਡ, 4 ਸਿਲਵਰ ਅਤੇ 1 ਬ੍ਰੋਨਜ਼ ) ਹਾਸਿਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ। ਮਲੋਟ ਦੇ ਕਰਾਟੇ ਕੋਚ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਕਾਫੀ ਜ਼ਿਲਿਆਂ ਦੇ ਖਿਡਾਰੀਆਂ ਨੇ ਭਾਗ ਲਿਆ ਅਤੇ ਉਨ੍ਹਾਂ ਵਿੱਚ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਮਲੋਟ ਦੇ ਗਰੀਨਲੈੰਡ ਕਾਨਵੈਂਟ ਸਕੂਲ ਦੇ ਨੌ ਖਿਡਾਰੀਆਂ ਨੇ ਭਾਗ ਲਿਆ, ਜਿਸ ਵਿੱਚ ਗਰੀਨਲੈੰਡ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਚੰਗਾ ਪ੍ਰਦਰਸ਼ਨ ਕੀਤਾ ਅਤੇ 8 ਤਮਗੇ ਹਾਸਿਲ ਕੀਤੇ। ਹੁਸਨਪ੍ਰੀਤ ਕੌਰ ਕਬਰ ਵਾਲਾ ਨੇ 12 ਸਾਲ ਵਰਗ ਵਿੱਚ ਗੋਲਡ ਮੈਡਲ, ਅਸ਼ਮੀਤ ਸਿੰਘ ਬੁਰਜ ਸਿੱਧਵਾਂ ਨੇ 9 ਸਾਲ ਵਰਗ ਵਿੱਚ ਗੋਲਡ ਮੈਡਲ ,ਨਵਨੂਰ ਸਿੰਘ ਨੇ 10 ਸਾਲ ਵਰਗ ਵਿੱਚ ਗੋਲਡ ਮੈਡਲ, ਗੁਰਏਕਮਵੀਰ ਸਿੰਘ ਮਲੋਟ ਨੇ 12 ਸਾਲ ਵਰਗ ਵਿੱਚ ਸਿਲਵਰ ਮੈਡਲ, ਨੀਰਜ ਕਰਮਗਾੜ ਨੇ 14 ਸਾਲ ਵਰਗ ਵਿੱਚ ਸਿਲਵਰ ਮੈਡਲ, ਸੁਖਮਨਦੀਪ ਸਿੰਘ ਡਾਬ ਵਾਲੀ ਢਾਬ ਨੇ 13 ਸਾਲ ਵਰਗ ਵਿੱਚ ਸਿਲਵਰ ਮੈਡਲ, ਦਿਲਪ੍ਰੀਤ ਸਿੰਘ ਮਲੋਟ ਨੇ 12 ਸਾਲ ਵਰਗ ਵਿੱਚ ਸਿਲਵਰ ਮੈਡਲ, ਅਨਮੋਲ ਸਿੰਘ ਬੁਰਜ ਸਿੱਧਵਾਂ ਨੇ 9 ਸਾਲ ਵਰਗ ਵਿੱਚ ਬ੍ਰੋਨਜ਼ ਮੈਡਲ ਹਾਸਿਲ ਕੀਤਾ। ਇਹਨਾਂ ਖਿਡਾਰੀਆਂ ਦੇ ਚੰਗੇ ਪ੍ਰਦਰਸ਼ਨ ਤੇ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਪ੍ਰਭਦੀਪ ਕੌਰ ਨੇ ਇਸ ਖੇਡ ਵਿੱਚ ਅਪਣਾ ਸਹਿਯੋਗ ਦਿੰਦੇ ਹੋਏ ਮੁਕਾਬਲੇ ਵਿਚ ਭਾਗ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਅਗੇ ਵੱਧਣ ਲਈ ਪ੍ਰੇਰਿਤ ਕੀਤਾ।

Leave a Reply

Your email address will not be published. Required fields are marked *

Back to top button