District NewsMalout News

ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਖਿਉਵਾਲੀ ਵਿਖੇ ਅਪ੍ਰੈਟਿਸਸ਼ਿਪ ਕੈਂਪ ਲਾਇਆ

ਮਲੋਟ:- ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਖਿਉਵਾਲੀ ਵਿਖੇ ਅਪ੍ਰੈਟਿਸਸ਼ਿਪ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਲੰਬੀ ਹਲਕੇ ਦੇ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਸਪੋਰਟਕਿੰਗ ਬਠਿੰਡਾ ਤੋਂ ਰਜਿੰਦਰਪਾਲ (ਐੱਚ.ਆਰ), ਟ੍ਰਾਈਡੈਂਟ ਗਰੁੱਪ ਬਰਨਾਲਾ ਤੋਂ ਮੈਡਮ ਮਨਦੀਪ ਕੌਰ ਅਤੇ ਸਰਵਨ ਸਿੰਘ ਆਦਿ ਨੇ ਸਿੱਖਿਆਰਥਣਾਂ ਨੂੰ ਅਪ੍ਰੈਟਿਸਸ਼ਿਪ ਸਿਖਲਾਈ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਭਵਿੱਖ ਵਿੱਚ ਇਸਦੇ ਲਾਭ ਬਾਰੇ ਦੱਸਿਆ। ਇਸ ਕੈਂਪ ਵਿਚ ਇਲਾਕੇ ਦੀਆਂ ਉਦਯੋਗਿਕ ਸੰਸਥਾਵਾਂ ਤੋਂ ਸ਼੍ਰੀ ਦੀਪਕ ਕੁਮਾਰ ਪ੍ਰਿੰਸੀਪਲ ਸੀ.ਐੱਸ.ਟੀ.ਆਈ ਅਬੁੱਲਖੁਰਾਣਾ, ਸ਼੍ਰੀ ਪਰਮਪਾਲ ਸਿੰਘ ਪ੍ਰਿੰਸੀਪਲ ਆਰ.ਆਈ.ਟੀ.ਵੀ ਬਾਦਲ, ਸ਼੍ਰੀ ਅਰਸ਼ਦੀਪ ਸਿੰਘ ਐੱਸ.ਆਈ.ਏ.ਡੀ.ਐੱਸ ਮਾਹੂਆਣਾ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਪਿੰਡ ਖਿਉਵਾਲੀ ਦੇ ਸਰਪੰਚ ਸਵਰਨਜੀਤ ਸਿੰਘ, ਮੈਂਬਰ ਪੰਚਾਇਤ ਮਨਜੀਤ ਅਤੇ ਸਟਾਫ ਮੈਂਬਰਾਂ ਨੇ ਮੁੱਖ ਮਹਿਮਾਨ ਗੁਰਮੀਤ ਖੁੱਡੀਆਂ ਨੂੰ ਸਨਮਾਨ ਚਿੰਨ ਭੇਂਟ ਕੀਤਾ ਅਤੇ ਸਮੂਹ ਸ਼ਖਸੀਅਤਾਂ ਵੱਲੋਂ ਮੁੱਖ ਮਹਿਮਾਨ ਨਾਲ ਮਿਲ ਕੇ ਕਾਲਜ ਦੇ ਵਿਹੜੇ ਇਕ ਯਾਦਗਾਰੀ ਪੌਦਾ ਵੀ ਲਗਾਇਆ। ਸੰਸਥਾ ਦੇ ਪ੍ਰਿੰਸੀਪਲ ਰਾਜੀਵ ਭਾਰਗਵ ਨੇ ਪੁੱਜੀਆਂ ਸਮੂਹ ਸ਼ਖਸੀਅਤਾਂ ਨੂੰ ਆਇਆਂ ਕਿਹਾ ਅਤੇ ਖਿਉਵਾਲੀ ਸੰਸਥਾ ਦੇ ਸਮੂਹ ਸਟਾਫ ਦਾ ਕੈਂਪ ਨੂੰ ਸਫਲ ਬਣਾਉਣ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।

Author : Malout Live

Leave a Reply

Your email address will not be published. Required fields are marked *

Back to top button