India News

ਸਰਕਾਰ ਨੇ ਵੀਜ਼ੇ ‘ਤੇ ਲਾਈ ਰੋਕ, 15 ਅਪ੍ਰੈਲ ਤੱਕ ਵਿਦੇਸ਼ੀ ਖਿਡਾਰੀ ਨਹੀਂ ਖੇਡ ਸਕਣਗੇ IPL

ਨਵੀਂ ਦਿੱਲੀ : ਭਾਰਤ ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਵਿਦੇਸ਼ ਤੋਂ ਆਉਣ ਵਾਲੇ ਲੋਕਾਂ ਦਾ ਵੀਜ਼ਾ 15 ਅਪ੍ਰੈਲ ਤੱਕ ਸਸਪੈਂਡ ਕਰ ਦਿੱਤਾ ਹੈ। ਇਹ ਪਾਬੰਦੀ ਰਾਜਨਾਇਕਾਂ, ਅਧਿਕਾਰੀਆਂ, ਸਯੁੰਤ ਰਾਸ਼ਟਰ ਸੰਘ ਅਤੇ ਕੌਮਾਂਤਰੀ ਸੰਗਠਨਾਂ ਦੇ ਕਰਮਚਾਰੀਆਂ ‘ਤੇ ਲਾਗੂ ਨਹੀਂ ਹੋਵੇਗੀ। ਇਹ ਪਾਬੰਦੀ 13 ਮਾਰਚ 2020 ਤੋਂ ਹੀ ਲਾਗੂ ਹੋ ਜਾਵੇਗੀ। ਇਸ ਦੌਰਾਨ ਵਿਦੇਸ਼ੀ ਖਿਡਾਰੀ ਆਈ. ਪੀ. ਐੱਲ. ਲਈ ਭਾਰਤ ਵਿਚ ਆਉਣ ਵਾਲੇ ਸਨ ਉਨ੍ਹਾਂ ‘ਤੇ ਵੀ ਰੋਕ ਲੱਗ ਗਈ ਹੈ। ਇਸ ਮੌਕੇ 15 ਅਪ੍ਰੈਲ ਤਕ ਕੋਈ ਵੀ ਵਿਦੇਸ਼ੀ ਖਿਡਾਰੀ ਆਈ. ਪੀ. ਐੱਲ. ਨਾਲ ਨਹੀਂ ਜੁੜ ਸਕੇਗਾ।ਦੇਸ਼ ਵਿਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਨੂੰ ਦੇਖਦਿਆਂ ਸਰਕਾਰ ਨੇ ਹੁਕਮ ਜਾਰੀ ਕੀਤੇ ਜਿਸ ਦੇ ਮੁਤਾਬਕ ਸਾਰੇ ਮੌਜੂਦਾ ਵੀਜ਼ੇ 15 ਅਪ੍ਰੈਲ ਤਕ ਸਸਪੈਂਡ ਕਰ ਦਿੱਤੇ ਹਨ।ਭਾਰਤ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ 60 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਖਤਰਨਾਕ ਵਾਇਰਸ ਕਾਰਨ ਦੁਨੀਆ ਵਿਚ 4000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਆਈ. ਪੀ. ਐੱਲ. ਦੇ ਭਵਿੱਖ ‘ਤੇ ਫੈਸਲਾ 14 ਮਾਰਚ ਨੂੰ ਮੁੰਬਈ ਵਿਚ ਸੰਚਾਲਨ ਪਰੀਸ਼ਦ ਦੀ ਬੈਠਕ ਦੌਰਾਨ ਕੀਤਾ ਜਾਵੇਗਾ। ਸੂਤਰਾਂ ਨੇ ਦੱਸਿਆ ਕਿ ਸਾਰੇ ਫੈਸਲੇ ਮੁੰਬਈ ਵਿਚ ਸੰਚਾਲਨ ਪਰੀਸ਼ਦ ਦੀ ਬੈਠਕ ਵਿਚ ਕੀਤੇ ਜਾਣਗੇ। ਇਕ ਬਦਲ ਇਹ ਵੀ ਹੈ ਕਿ 29 ਮਾਰਚ ਤੋਂ ਸ਼ੁਰੂ ਹੋ ਰਹੇ ਆਈ. ਪੀ. ਐੱਲ. ਨੂੰ ਖਾਲੀ ਸਟੇਡੀਅਮ ਵਿਚ ਕਰਾਇਆ ਜਾਵੇ।

Leave a Reply

Your email address will not be published. Required fields are marked *

Back to top button