District NewsMalout News

ਮੋਟਰਸਾਇਕਲ, ਕਾਰ ਜਾਂ ਕਿਸੇ ਪ੍ਰਕਾਰ ਦੇ ਵਹੀਕਲ ਨਾ ਚਲਾ ਕੇ 20 ਨਵੰਬਰ ਨੂੰ ਮਨਾਇਆ ਜਾਵੇ “ਨੌ-ਵਹੀਕਲ ਡੇਅ”- ਜਿਲ੍ਹਾ ਅਤੇ ਸੈਸ਼ਨਜ ਜੱਜ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸ਼੍ਰੀ ਰਾਜ ਕੁਮਾਰ ਜਿਲ੍ਹਾ ਅਤੇ ਸੈਸ਼ਨਜ਼ ਜੱਜ ਸ਼੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਆਉਣ ਵਾਲੀ 20 ਨਵੰਬਰ 2023 ਨੂੰ ਨੌ-ਵਹੀਕਲ ਡੇਅ ਵਜੋਂ ਮਨਾਉਣ ਦਾ ਫੈਂਸਲਾ ਕੀਤਾ ਗਿਆ ਹੈ। ਇਸ ਸੰਬੰਧੀ ਉਹਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ 20 ਨਵੰਬਰ ਨੂੰ ਜਿਲ੍ਹਾ ਕੋਰਟ ਕੰਪਲੈਕਸ ਸ਼੍ਰੀ ਮੁਕਤਸਰ ਸਾਹਿਬ ਦਾ ਸਮੁੱਚਾ ਸਟਾਫ ਇਸ ਦਿਨ ਆਪਣੇ ਵਾਹਨ (ਕਾਰ ਜਾਂ ਮੋਟਰਸਾਈਕਲ ਆਦਿ) ਦੀ ਵਰਤੋਂ ਨਹੀਂ ਕਰੇਗਾ। ਸਗੋਂ ਕੋਰਟ ਕੰਪਲੈਕਸ ਵਿੱਚ ਡਿਊਟੀ ਤੇ ਆਉਣ-ਜਾਣ ਲਈ ਪੈਦਲ ਜਾਂ ਬਾਈਸਾਇਕਲ ਜਾਂ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰਨਗੇ।

ਇਸ ਦਿਨ ਵਾਤਾਵਰਨ ਨੂੰ ਦੂਸ਼ਿਤ ਕਰਨ ਵਾਲੇ ਵਾਹਨਾਂ ਦੀ ਕੋਰਟ ਕੰਪਲੈਕਸ ਵਿਖੇ ਐਂਟਰੀ ਤੇ ਵੀ ਪਾਬੰਦੀ ਹੋਵੇਗੀ। ਉਹਨਾਂ ਅੱਗੇ ਦੱਸਿਆ ਕਿ ਵਾਤਾਵਰਨ ਦੀ ਸਾਂਭ-ਸੰਭਾਲ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਉਹਨਾਂ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਵਾਤਾਵਰਨ ਨੂੰ ਸਾਫ-ਸੁਥਰਾ ਰੱਖਣ ਲਈ 20 ਨਵੰਬਰ ਨੌ-ਵਹੀਕਲ ਡੇਅ ਵਾਲੇ ਦਿਨ ਆਪਣੇ ਵਾਹਨ ਨਾ ਚਲਾ ਕੇ ਸਾਈਕਲ ਜਾਂ ਪਬਲਿਕ ਟ੍ਰਾਂਸਪੋਰਟ ਦੀ ਵਰਤੋਂ ਕਰਕੇ ਆਪਣੇ ਕੰਮਕਾਜ ਨੂੰ ਨਿਪਟਾਇਆ ਜਾਵੇ ਅਤੇ ਵਾਤਾਵਰਨ ਨੂੰ ਸਾਫ-ਸੁਥਰਾ ਰੱਖਣ ਵਿੱਚ ਯੋਗਦਾਨ ਪਾਇਆ ਜਾਵੇ।

Author: Malout Live

Back to top button