District NewsMalout News

ਨੰਬਰਦਾਰ ਐਸੋਸੀਏਸ਼ਨ ਗਾਲਿਬ ਤਹਿਸੀਲ ਲੰਬੀ ਦੇ ਨੰਬਰਦਾਰ ਸਾਹਿਬਾਨਾਂ ਨੇ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ‘ਤੇ ਕੀਤਾ ਦੁੱਖ ਦਾ ਪ੍ਰਗਟਾਵਾ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਗਰੁੱਪ 169 ਲੰਬੀ ਤਹਿਸੀਲ ਦੇ ਨੰਬਰਦਾਰਾਂ ਨੇ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ’ਤੇ ਪਹੁੰਚ ਕੇ ਉਨ੍ਹਾਂ ਦੇ ਅਕਾਲ ਚਲਾਣੇ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਦੁੱਖ ਸਾਂਝਾ ਕੀਤਾ।

ਇਸ ਮੋਕੇ ਪ੍ਰਧਾਨ ਕਾਕਾ ਸਿੰਘ ਕਿੱਲਿਆਂਵਾਲੀ, ਰਛਪਾਲ ਸਿੰਘ ਮਿੱਠੜੀ, ਛਿੰਦੂ ਸਿੰਘ ਭੱਟੀਵਾਲਾ,ਹਰਦੀਪ ਸਿੰਘ ਖੁੱਡੀਆ ਗੁਲਾਬ ਸਿੰਘ, ਮਲਕੀਤ ਸਿੰਘ ਆਧਨੀਆ, ਪਿਆਰਾ ਸਿੰਘ ਕੱਖਾਂਵਾਲੀ, ਰਣਜੀਤ ਸਿੰਘ ਫਤੂਹੀਵਾਲਾ, ਨਛੱਤਰ ਸਿੰਘ ਖੁੱਡੀਆ ਮਹਾਂ ਸਿੰਘ, ਗੁਰਪਿਆਰ ਸਿੰਘ ਮੀਤ ਪ੍ਰਧਾਨ, ਸੁਖਦੇਵ ਸਿੰਘ, ਖਜ਼ਾਨਚੀ, ਬਲਜਿੰਦਰ ਸਿੰਘ ਲੰਬੀ, ਗੁਰਜੰਟ ਸਿੰਘ ਫੁੱਲੂਖੇੜਾ, ਤੇਜਿੰਦਰ ਸਿੰਘ ਡੱਬਵਾਲੀ ਮਲਕੋ ਅਤੇ ਬਲਰਾਜ ਸਿੰਘ ਗੱਗੜ ਹਾਜ਼ਿਰ ਸਨ।

Author: Malout Live

Back to top button