District NewsMalout News

ਪ੍ਰਿੰਸ ਮਾਡਲ ਸਕੂਲ ਮਲੋਟ ਦਾ ਪੰਜਵੀਂ ਦਾ ਨਤੀਜਾ ਰਿਹਾ 100 ਪ੍ਰਤੀਸ਼ਤ

ਮਲੋਟ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਪੰਜਵੀਂ ਦੇ ਨਤੀਜੇ ਵਿੱਚ ਭਾਰਤ ਨਗਰ ਮਲੋਟ ਸਥਿਤ ਪ੍ਰਿੰਸ ਮਾਡਲ ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਚੰਗੇ ਅੰਕ ਪ੍ਰਾਪਤ ਕਰਕੇ ਸਕੂਲ, ਅਧਿਆਪਕ, ਇਲਾਕੇ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ। ਸਕੂਲ ਦੇ ਪ੍ਰਿੰਸੀਪਲ ਗੁਲਸ਼ਨ ਅਰੋੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਵੀਂ ਦੇ ਸਾਰੇ ਬੱਚਿਆਂ ਨੇ ਫਸਟ ਡਿਵੀਜ਼ਨ ਨਾਲ ਪ੍ਰੀਖਿਆ ਪਾਸ ਕੀਤੀ। ਸਕੂਲ ਵਿੱਚੋਂ ਕੰਚਨ ਅਤੇ ਪਾਇਲ ਨੇ 95.6% ਅੰਕਾਂ ਨਾਲ ਪਹਿਲਾ ਸਥਾਨ, ਰੋਸ਼ਨ ਨੇ 94% ਅੰਕਾਂ ਨਾਲ ਦੂਸਰਾ ਸਥਾਨ ਅਤੇ ਰਮਨਦੀਪ ਕੌਰ ਨੇ 93.8% ਅੰਕਾਂ ਨਾਲ ਤੀਸਰਾ ਸਥਾਨ ਹਾਸਿਲ ਕੀਤਾ।

ਇਸੇ ਤਰ੍ਹਾਂ ਤਰੁਣ ਨੇ 93.6% ਅੰਕ, ਸੀਰਤ ਅਤੇ ਰੋਹਿਤ ਨੇ 93.2% ਅੰਕ, ਤਪੱਸਿਆ ਨੇ 92.2% ਅੰਕ, ਰੀਤਿਕਾ ਨੇ 91.8% ਅੰਕ, ਸ਼ਰਨਦੀਪ ਕੌਰ ਨੇ 91.6% ਅੰਕ ਦੀਪਕ ਨੇ 91.2% ਅੰਕ, ਵਿਸ਼ਵਦੀਪ ਸਿੰਘ ਨੇ 91% ਅੰਕ, ਭਾਰਤ ਨੇ 90.6% ਅੰਕ, ਚੰਚਲ ਨੇ 90.4% ਅੰਕ ਅਤੇ ਪਰਮਬੀਰ ਸਿੰਘ ਨੇ 90.2% ਅੰਕ ਪ੍ਰਾਪਤ ਕਰਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਉਹਨਾਂ ਦੱਸਿਆ ਕਿ ਸਕੂਲ ਦੇ ਕੁੱਲ 23 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਅਤੇ ਸਾਰੇ ਹੀ ਚੰਗੇ ਅੰਕ ਪ੍ਰਾਪਤ ਕਰਕੇ ਪਾਸ ਹੋਏ ਹਨ। ਸਕੂਲ ਦੇ ਪ੍ਰਿੰਸੀਪਲ ਨੇ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਤਾ ਪਿਤਾ ਨੂੰ ਵਧਾਈ ਦਿੱਤੀ।

Author: Malout Live

Back to top button