Malout News

ਸਾਇੰਸ ਮੇਲੇ ‘ ਚੋਂ ਜੀ . ਟੀ . ਬੀ ਸਕੂਲ ਮਹਿਮੂਆਣਾ ਦੇ ਵਿਦਿਆਰਥੀ ਤੀਜੇ ਸਥਾਨ ‘ ਤੇ

 ਮਲੋਟ:-ਚੰਡੀਗੜ੍ਹ ਯੂਨੀਵਰਸਿਟੀ ਵਲੋਂ ਲਗਾਏ ਗਏ ਸਾਇੰਸ ਮੇਲੇ ਵਿਚ ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਮਹਿਮੂਆਣਾ ਦੇ ਪਿੰਸੀਪਲ ਅਨਿਲ ਕੁਮਾਰ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਗੁਰੂ ਤੇਗ਼ ਬਹਾਦਰ ਪਬਲਿਕ ਸਕੂਲ ਮਹਿਮੂਆਣਾ ਦੇ ਸਾਇੰਸ ਅਧਿਆਪਕਾਂ ਅਤੇ 150 ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ । ਵਿਦਿਆਰਥੀਆਂ ਨੇ ਸਾਇੰਸ ਵਿਸ਼ੇ ‘ ਤੇ ਵੱਖ – ਵੱਖ ਤਰ੍ਹਾਂ ਦੇ ਮਾਡਲ ਤਿਆਰ ਕੀਤੇ ਅਤੇ ਇਨ੍ਹਾਂ ਮੁਕਾਬਲਿਆਂ ‘ ਚੋਂ ਤੀਜੀ ਪੁਜ਼ੀਸ਼ਨ ਹਾਸਲ ਕੀਤੀ | ਚੰਡੀਗੜ੍ਹ ਯੂਨੀਵਰਸਿਟੀ ਨੇ ਤੀਜੀ ਪੁਜ਼ੀਸ਼ਨ ‘ ਤੇ ਰਹਿਣ ਵਾਲੇ ਜੀ ਟੀ ਬੀ ਸਕੂਲ ਦੇ ਵਿਦਿਆਰਥੀਆਂ ਨੂੰ ਟਰਾਫ਼ੀ ਅਤੇ 5000 ਨਕਦ ਰਾਸ਼ੀ ਇਨਾਮ ਵਜੋਂ ਦਿੱਤੀ | ਪਿੰਸੀਪਲ ਅਨਿਲ ਕੁਮਾਰ ਸ਼ਰਮਾ ਨੂੰ ਵਿਸ਼ੇਸ਼ ਤੌਰ ‘ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਡਾ . ਜਸਵਿੰਦਰ ਸਿੰਘ ਨੇ ਸਾਇੰਸ ਅਤੇ ਮੈਥ ਦੇ ਵਿਸ਼ਿਆਂ ਨਾਲ ਸਬੰਧਿਤ ਵੱਖ – ਵੱਖ ਤਰਾਂ ਦੇ ਪ੍ਰਯੋਗ ਕਰ ਕੇ ਦਿਖਾਏ | ਸਕੂਲ ਦੇ ਚੇਅਰਮੈਨ ਸੁਖਵਿੰਦਰ ਸਿੰਘ ਧਾਲੀਵਾਲ , ਡਾਇਰੈਕਟਰ ਸੁਖਵੀਰ ਕੌਰ ਬਰਾੜ , ਵਾਈਸ ਚੇਅਰਮੈਨ ਰਾਜਵੀਰ ਕੌਰ ਸੰਧੂ , ਵਾਈਸ ਪ੍ਰਿੰਸੀਪਲ ਰੱਖਣਪ੍ਰੀਤ ਕੌਰ , ਸੀਮਾ ਅਤੇ ਨਰਮਿਦਾ ( ਦੋਵੇਂ ਕੋਆਰਡੀਨੇਟਰ ) ਨੇ ਵਿਦਿਆਰਥੀਆਂ ਨੂੰ ਸਕੂਲ ਪਹੁੰਚਣ ‘ ਤੇ ਵਧਾਈ ਦਿੱਤੀ ।

Leave a Reply

Your email address will not be published. Required fields are marked *

Back to top button