District NewsMalout News

ਸੰਕਟ ਮੋਚਨ ਸੇਵਾ ਦਲ ਰਜਿ. ਮਲੋਟ ਦੇ ਗਗਨਦੀਪ ਤਨੇਜਾ ਨੂੰ ਸਰਬਸੰਮਤੀ ਨਾਲ ਦੂਸਰੀ ਵਾਰ ਕੀਤਾ ਪ੍ਰਧਾਨ ਨਿਯੁਕਤ

ਮਲੋਟ: ਸੰਕਟ ਮੋਚਨ ਸੇਵਾ ਦਲ ਰਜਿ. ਮਲੋਟ ਨਿਰ-ਸਵਾਰਥ ਜੌੜਾ ਘਰ ਅਤੇ ਗੱਦਿਆਂ ਦੀ ਸੇਵਾ ਵਾਲੇ ਦੀ ਦਫ਼ਤਰ ਵਿਖੇ ਮੀਟਿੰਗ ਹੋਈ। ਜਿਸ ਵਿੱਚ ਸਮੂਹ ਮੈਂਬਰ ਸਹਿਬਾਨ ਨੂੰ ਸੰਸਥਾਂ ਦਾ ਲੇਖਾ ਜੋਖਾ ਅਤੇ ਕੀਤੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਮੈਂਬਰਾਂ ਵੱਲੋ ਸੰਸਥਾਂ ਵੱਲੋ ਕੀਤੇ ਗਏ ਅਤੇ ਚੱਲ ਰਹੇ ਕੰਮਾਂ ਬਾਰੇ ਸਹਿਮਤੀ ਪ੍ਰਗਟਾਈ ਗਈ। ਇਸ ਮੌਕੇ ਸੰਸਥਾ ਦੇ ਸਮੂਹ ਮੈਂਬਰਾਂ ਵੱਲੋਂ ਗਗਨਦੀਪ ਤਨੇਜਾ ਨੂੰ ਸਰਬਸੰਮਤੀ ਨਾਲ 2 ਸਾਲਾਂ ਲਈ ਪ੍ਰਧਾਨ ਅਤੇ ਕੁਲਦੀਪ ਕੁਮਾਰ ਵਾਈਸ ਪ੍ਰਧਾਨ, ਮਹਿਤਾਬ ਸਿੰਘ ਵਾਈਸ ਪ੍ਰਧਾਨ, ਰਾਜਿੰਦਰ ਬਾਂਸਲ ਕੈਸ਼ੀਅਰ, ਰਾਜੂ ਮੱਕੜ ਸੈਕਟਰੀ, ਰਾਜ ਕੁਮਾਰ ਬਾਂਸਲ ਸਲਾਹਕਾਰ, ਰਾਮ ਅਵਤਾਰ ਸਲਾਹਕਾਰ, ਸਾਹਿਲ ਜੱਗਾ ਅਤੇ

ਅਭਿਸ਼ੇਕ ਨੂੰ ਡਿਊਟੀ ਇੰਚਾਰਜ, ਅਜੈ ਸੇਠੀ ਐਡਵੋਕੇਟ ਨੂੰ ਲੀਗਲ ਸਲਾਹਕਾਰ, ਵਿਵੇਕ ਅਤੇ ਰਵੀ ਨੂੰ ਮੀਡੀਆ ਇੰਚਾਰਜ ਨਿਯੁਕਤ ਕੀਤਾ ਗਿਆ। ਸੰਸਥਾ ਪ੍ਰਧਾਨ ਗਗਨਦੀਪ ਤਨੇਜਾ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ਼ ਦੁਆਇਆ ਕਿ ਇਮਾਨਦਾਰੀ ਨਾਲ ਸਮਾਜ ਦੀ ਸੇਵਾ ਕਰਦੇ ਰਹਿਣਗੇ। ਮੀਟਿੰਗ ਦੌਰਾਨ ਲੋਕ ਹਿੱਤ ਲਈ ਫਰੀ ਜੌੜਾ ਘਰ ਸੇਵਾ, ਗੱਦਿਆਂ ਦੀ ਸੇਵਾ , ਖੂਨਦਾਨ ਕੈਂਪ, ਗਰੀਬ ਪਰਿਵਾਰਾਂ ਦੀ ਕੁੜੀਆ ਦੇ ਵਿਆਹ ਵਿੱਚ ਮੱਦਦ ਅਤੇ ਜ਼ਰੂਰਤ ਨੂੰ ਰਾਸ਼ਨ, ਦਵਾਈਆਂ ਦੀ ਸੇਵਾ ਜਾਰੀ ਰਹੇਗੀ। ਇਸ ਤੋਂ ਇਲਾਵਾ ਮੀਟਿੰਗ ਵਿੱਚ ਮੈਂਬਰ ਅਮਰ ਕੁਮਾਰ, ਕਰਨ ਵਰਮਾ, ਪ੍ਰੇਮ ਸਿੰਘ, ਰਾਹੁਲ ਕੁਮਾਰ, ਕੇਵਲ ਗੋਇਲ, ਮਨੀ ਵਾਟਸ, ਰਾਜਿੰਦਰ ਸ਼ਰਮਾ ਆਦਿ ਹਾਜ਼ਿਰ ਸਨ।

Author: Malout Live

Back to top button