District NewsMalout News

ਖੇਡਾਂ ਵਤਨ ਪੰਜਾਬ ਦੀਆਂ 2022 ਤਹਿਤ ਕਰਵਾਏ ਜਾ ਰਹੇ 41 ਤੋ 50 ਸਾਲ ਅਤੇ 50 ਸਾਲ ਤੋ ਵੱਧ ਉਮਰ ਵਰਗ ਮਹਿਲਾ-ਪੁਰਸ਼ ਦਾ ਜਿਲ੍ਹਾ ਪੱਧਰ ਟੂਰਨਾਮੈਂਟ ਦੀ ਹੋਈ ਸਮਾਪਤੀ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਖੇਡ ਵਿਭਾਗ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਜਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ 2022 ਤਹਿਤ ਕਰਵਾਏ ਜਾ ਰਹੇ 41 ਤੋ 50 ਸਾਲ ਅਤੇ 50 ਸਾਲ ਤੋਂ ਵੱਧ ਉਮਰ ਵਰਗ ਮਹਿਲਾ-ਪੁਰਸ਼ ਦਾ ਜਿਲ੍ਹਾ ਪੱਧਰ ਟੂਰਨਾਮੈਂਟ ਦੀ ਸਮਾਪਤੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਸ਼੍ਰੀ ਮੁਕਤਸਰ ਸਾਹਿਬ ਵਿਖੇ ਸ੍ਰ. ਗੁਰਮੀਤ ਸਿੰਘ ਖੁੱਡੀਆ ਐੱਮ.ਐੱਲ.ਏ. ਹਲਕਾ ਲੰਬੀ ਦੀ ਅਗਵਾਈ ਵਿੱਚ ਹੋਈ, ਇਸ ਮੌਕੇ  ਸ੍ਰ. ਪਰਮਿੰਦਰ ਸਿੰਘ ਸਿੱਧੂ ਜਿਲ੍ਹਾ ਖੇਡ ਅਫਸਰ ਸ਼੍ਰੀ ਮੁਕਤਸਰ ਸਾਹਿਬ ਵੀ ਮੌਜੂਦ ਸਨ। ਇਸ ਮੌਕੇ ਤੇ ਜਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਗੇਮਾਂ ਐਥਲੈਟਿਕਸ,  ਵਾਲੀਬਾਲ,  ਬੈਡਮਿੰਟਨ, ਟੇਬਲ ਟੈਨਿਸ ਦੇ ਮੁਕਾਬਲੇ ਕਰਵਾਏ ਗਏ। ਐਥਲੈਟਿਕ 400 ਮੀ. ਰੇਸ 50 ਸਾਲ ਤੋਂ ਵੱਧ ਉਮਰ ਵਰਗ ਮਹਿਲਾ ਮੁਕਾਬਲੇ ਵਿੱਚ ਨਰਿੰਦਰਪਾਲ ਕੌਰ ਨੇ ਪਹਿਲਾ ਸਥਾਨ ਅਤੇ ਗੁਰਮੇਲ ਕੌਰ ਨੇ ਦੂਸਰਾ ਸਥਾਨ, 50 ਸਾਲ ਤੋਂ ਵੱਧ ਉਮਰ ਵਰਗ ਪੁਰਸ਼ਾ ਦੇ ਮੁਕਾਬਲੇ ਵਿੱਚ ਦਲੀਪ ਕੁਮਾਰ ਨੇ ਪਹਿਲਾ ਸਥਾਨ, ਰਮੇਸ਼ ਕੁਮਾਰ ਨੇ ਦੂਸਰਾ ਸਥਾਨ ਅਤੇ ਗੁਰਤੇਜ਼ ਸਿੰਘ ਨੇ ਤੀਸਰਾ ਸਥਾਨ, 41 ਤੋ 50 ਸਾਲ ਉਮਰ ਵਰਗ ਪੁਰਸ਼ਾ ਦੇ ਮੁਕਾਬਲੇ ਵਿੱਚ ਗੁਰਬਚਨ ਸਿੰਘ ਨੇ ਪਹਿਲਾ ਸਥਾਨ, ਰੇਸ਼ਮ ਸਿੰਘ ਨੇ ਦੂਸਰਾ ਸਥਾਨ ਅਤੇ ਰਣਜੀਤ ਸਿੰਘ ਨੇ ਤੀਸਰਾ ਸਥਾਨ, ਬੈਡਮਿੰਟਨ ਸਿੰਗਲ 41 ਤੋ 50 ਸਾਲ ਉਮਰ ਵਰਗ ਵਿੱਚ ਰਵੀ ਅਸੀਜਾ ਨੇ ਪਹਿਲਾ ਸਥਾਨ, ਰਜਿੰਦਰ ਸਿਡੋਰਾ ਨੇ ਦੂਜਾ ਸਥਾਨ ਅਤੇ ਰਾਕੇਸ਼ ਕੁਮਾਰ ਨੇ ਤੀਸਰਾ ਸਥਾਨ, 50 ਸਾਲ ਤੋਂ ਵੱਧ ਉਮਰ ਵਰਗ ਦੇ ਸਿੰਗਲ ਮੁਕਾਬਲੇ ਵਿੱਚ ਅਮਰਜੀਤ ਬੋਵਨ ਨੇ ਪਹਿਲਾ ਸਥਾਨ, ਸੰਜੇ ਗੁਪਤਾ ਨੇ ਦੂਸਰਾ ਸਥਾਨ ਅਤੇ ਦਿਨੇਸ਼ ਕੁਮਾਰ ਨੇ ਤੀਸਰਾ ਸਥਾਨ, ਟੇਬਿਲ ਟੈਨਿਸ 41 ਤੋ 50 ਸਾਲ ਉਮਰ ਵਰਗ ਵਿੱਚ ਰਾਜੇਸ਼ ਕੁਮਾਰ ਨੇ ਪਹਿਲਾ ਸਥਾਨ, ਕੇਵਲ ਕ੍ਰਿਸ਼ਨ ਨੇ ਦੂਸਰਾ ਸਥਾਨ ਅਤੇ ਅਨੁਭਵ ਖੱਟਰ ਨੇ ਤੀਸਰਾ ਸਥਾਨ, 50 ਸਾਲ ਤੋਂ ਵੱਧ ਪੁਰਸ਼ਾ ਦੇ ਮੁਕਾਬਲੇ ਵਿੱਚ ਗੁਰਮੀਤ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਮਹਿਲਾ ਮੁਕਾਬਲੇ ਵਿੱਚ ਪ੍ਰਵੀਨ ਰਾਣੀ ਨੇ ਪਹਿਲਾ ਸਥਾਨ ਹਾਸਿਲ ਕੀਤਾ। ਇਸ ਦੌਰਾਨ ਜੇਤੂ ਖਿਡਾਰੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼ਮਸੇਰ ਸਿੰਘ ਜਿਲ੍ਹਾ ਪ੍ਰਧਾਨ ਫੁੱਟਬਾਲ ਐਸੋਸੀਏਸ਼ਨ ਸ਼੍ਰੀ ਮੁਕਤਸਰ ਸਾਹਿਬ, ਸੁਰਿੰਦਰ ਸਿੰਘ ਏ.ਈ.ਓ ਸ਼੍ਰੀ ਮੁਕਤਸਰ ਸਾਹਿਬ, ਜੋਗਿੰਦਰ ਸਿੰਘ ਰਿਟਾਇਰ ਏ.ਈ.ਓ, ਖੇਡ ਵਿਭਾਗ ਦਾ ਸਮੂਹ ਸਟਾਫ, ਕੋਚਿਜ ਅਤੇ ਸਿੱਖਿਆ ਵਿਭਾਗ ਸ਼੍ਰੀ ਮੁਕਤਸਰ ਸਾਹਿਬ ਦੇ ਡੀ.ਪੀ.ਈ ਅਤੇ ਪੀ.ਟੀ.ਆਈ ਵੀ ਮੌਜੂਦ ਸਨ।

Author: Malout Live

Leave a Reply

Your email address will not be published. Required fields are marked *

Back to top button