Punjab
ਫ਼ੈਕਟਰੀ ਦੀ ਭੱਠੀ ਤੋਂ ਨਿਕਲੀ ਅੱਗ ਕਾਰਨ ਝੁਲਸੇ ਵਰਕਰ, ਇੱਕ ਦੀ ਮੌਤ

ਲੁਧਿਆਣਾ : ਲੁਧਿਆਣਾ ਦੇ ਮੁਡੀਆ ਕਲਾਂ ਸਥਿਤ ਲੋਹਾ ਢਲਾਈ ਦੀ ਇੱਕ ਫ਼ੈਕਟਰੀ ਵਿਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਫ਼ੈਕਟਰੀ ‘ਚ ਭੱਠੀ ਤੋਂ ਨਿਕਲੀ ਅੱਗ ਕਾਰਨ ਕਰੀਬ 11 ਵਰਕਰ ਝੁਲਸ ਗਏ, ਜਦਕਿ ਇਨ੍ਹਾਂ ‘ਚੋਂ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਫੈਕਟਰੀ ਦੇ ਮਜ਼ਦੂਰਾਂ ਨੇ ਦੱਸਿਆ ਕਿ ਦੇਰ ਰਾਤ ਜਦੋਂ ਫੈਕਟਰੀ ‘ਚ ਕੰਮ ਚੱਲ ਰਿਹਾ ਸੀ ਤਾਂ ਅਚਾਨਕ ਭੱਠੀ ਦਾ ਪਾਈਪ ਫਟਣ ਕਾਰਨ ਧਮਾਕਾ ਹੋ ਗਿਆ ਅਤੇ ਕਈ ਮਜ਼ਦੂਰ ਇਸ ਧਮਾਕੇ ਦੀ ਲਪੇਟ ‘ਚ ਆ ਗਏ, ਜਿਨ੍ਹਾਂ ਨੂੰ ਲੁਧਿਆਣਾ ਸਿਵਲ ਹਸਪਤਾਲ ਭਰਤੀ ਕਰਾਇਆ ਗਿਆ। ਇਸ ਦੀ ਸੂਚਨਾ ਮਿਲਦਿਆ ਹੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਰਹੇ ਹਨ ਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਖਮੀ ਹੋਏ ਵਰਕਰਾਂ ਨੂੰ ਹਸਪਤਾਲ ਦਾਖਲ ਕਰਵਾਇਆ ਜਾ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।