Malout News
ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਦੀ ਵਿੱਤੀ ਮਦਦ ਸਬੰਧੀ ਬੈਠਕ

ਮਲੋਟ– ਸ੍ਰੀ ਮੁਕਤਸਰ ਸਾਹਿਬ ਐਸ.ਡੀ.ਐਮ ਸ. ਗੋਪਾਲ ਸਿੰਘ ਨੇ ਅੱਜ ਵੱਖ ਵੱਖ ਵਿਭਾਗਾਂ ਨਾਲ ਪਰਾਲੀ ਨਾ ਸਾੜਨ ਵਾਲੇ ਛੋਟੇ ਅਤੇ ਸੀਮਾਂਤ ਕਿਸਾਨਾਂ ਜਿੰਨਾਂ ਨੇ ਗੈਰ ਬਾਸਮਤੀ ਝੋਨੇ ਕੀ ਕਾਸਤ ਕੀਤੀ ਸੀ ਦੀ ਵਿੱਤੀ ਮੱਦਦ ਸਬੰਧੀ ਸਕੀਮ ਦੀ ਪ੍ਰਗਤੀ ਵਾਚਣ ਲਈ ਬੈਠਕ ਕੀਤੀ। ਉਨਾਂ ਨੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਨੂੰ ਹਦਾਇਤ ਕੀਤੀ ਕਿ ਬਿਨਾਂ ਦੇਰੀ ਯੋਗ ਕਿਸਾਨਾਂ ਦੀਆਂ ਅਰਜੀਆਂ ਪ੍ਰਾਪਤ ਕਰਕੇ ਸਰਪੰਚਾਂ ਤੇ ਤਸਦੀਕ ਕਰਵਾਈਆਂ ਜਾਣ। ਉਨਾਂ ਨੇ 5 ਏਕੜ ਤੋਂ ਘੱਟ ਮਾਲਕੀ ਵਾਲੇ ਕਿਸਾਨਾਂ ਜਿਨਾਂ ਨੇ ਪਰਾਲੀ ਨਹੀਂ ਸਾੜੀ ਉਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਰਜੀਆਂ ਪੰਚਾਇਤ ਜਾ ਪੰਚਾਇਤ ਸੱਕਤਰ ਕੋਲ ਜਮਾਂ ਕਰਵਾਉਣ। ਉਨਾਂ ਨੇ ਇਸ ਮੌਕੇ ਕਿਸਾਨਾ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕਰਦਿਆ ਕਿਹਾ ਕਿ ਜਿਸ ਨੇ ਪਰਾਲੀ ਸਾੜੀ ਉਸਨੂੰ ਇਸ ਸਕੀਮ ਦਾ ਲਾਭ ਨਹੀਂ ਮਿਲੇਗਾ। ਸਗੋਂ ਅਜਿਹੇ ਵਿਅਕਤੀ ਖਿਲਾਫ ਐਫ.ਆਈ.ਆਰ ਵੀ ਦਰਜ ਹੋਵੇਗੀ। ਬੈਠਕ ਵਿਚ ਤਹਿਸੀਲਦਾਰ, ਨਾਇਬ ਤਹਿਸੀਲਦਾਰ, ਬੀ ਡੀ ਪੀ ਓ ਅਤੇ ਏ ਆਰ ਹਾਜਰ ਸਨ।