District NewsMalout News

ਗੁਆਚਿਆ ਪਰਸ ਵਾਪਿਸ ਕਰ ਕੀਤੀ ਇਮਾਨਦਾਰੀ ਦੀ ਮਿਸਾਲ ਕਾਇਮ

ਮਲੋਟ: ਬੀਤੇ ਦਿਨੀਂ ਮਲੋਟ ਬਿਜਲੀ ਬੋਰਡ ਦੇ ਮੁਲਾਜ਼ਮ ਮਨਦੀਪ ਸਿੰਘ ਦਾ ਪਰਸ ਮਲੋਟ-ਮੁਕਤਸਰ ਚੌਂਕ ਕੋਲ ਆਉਂਦੇ ਸਮੇਂ ਡਿੱਗ ਪਿਆ ਸੀ। ਜਿਸ ਵਿੱਚ ਕਰੀਬ 1500 ਰੁਪਏ ਨਗਦ ਰਾਸ਼ੀ ਤੋਂ ਇਲਾਵਾ ਕੁੱਝ ਜਰੂਰੀ ਕਾਗਜ਼ਾਤ ਸਨ। ਇਹ ਪਰਸ ਪਿੰਡ ਤੱਪਾ ਖੇੜਾ ਦੇ ਨਿਵਾਸੀ ਪ੍ਰਗਟ ਸਿੰਘ ਅਤੇ ਐੱਸ.ਪੀ ਸਿੰਘ ਨੂੰ ਮਿਲਿਆ ਜੋ ਕਿ ਤੂੜੀ ਟਰਾਲੀ ਦਾ ਕੰਮ ਕਰਦੇ ਹਨ। ਦੋਨਾਂ ਵਿਅਕਤੀਆਂ ਨੇ  ਇਮਾਨਦਾਰੀ ਦੀ ਮਿਸਾਲ ਕਾਇਮ ਕਰਦੇ ਹੋਏ

ਪਰਸ ਦੇ ਮਾਲਕ ਭਾਲ ਕੀਤੀ। ਇਸ ਦੌਰਾਨ ਉਨ੍ਹਾਂ ਮਾਲਕ ਦੀ ਭਾਲ ਕਰ ਉਨ੍ਹਾਂ ਦਾ ਪਰਸ ਮਾਲਕ (ਮਨਦੀਪ ਸਿੰਘ) ਨੂੰ ਸਪੁਰਦ ਕੀਤਾ। ਇਸ ਮੌਕੇ ਮਨਦੀਪ ਸਿੰਘ ਵੱਲੋਂ ਦੋਵਾਂ ਵੀਰਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਇਨਾਮ ਦੇ ਤੌਰ ਤੇ ਕੁੱਝ ਨਗਦ ਰਾਸ਼ੀ ਦੇਣੀ ਚਾਹੀ ਪਰ ਇਨ੍ਹਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ।

Author: Malout Live

Back to top button