Malout News

ਅਕਾਸ਼ਦੀਪ ਯਾਦਗਾਰੀ ਸੇਵਾ ਸੰਮਤੀ ਵਲੋਂ ਲਗਾਇਆ ਗਿਆ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਆਪ੍ਰੇਸ਼ਨ ਕੈਂਪ

ਮਲੋਟ :- ਅਕਾਸ਼ਦੀਪ ਯਾਦਗਾਰੀ ਸਮਾਜ ਸੇਵਾ ਸੰਮਤੀ (ਰਜਿ.) ਪਿੰਡ ਮਲੋਟ ਵੱਲੋਂ 14ਵਾਂ ਅੱਖਾਂ ਦਾ ਵਿਸ਼ਾਲ ਮੁਫ਼ਤ ਚੈੱਕਅਪ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ। ਇਸ ਮੌਕੇ ਮਹਾਂਵੀਰ ਗਊਸ਼ਾਲਾ ਦੇ ਸੇਵਕ ਪੰਡਿਤ ਸੰਦੀਪ ਪਾਰਿਕ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਕੈਂਪ ਦੀ ਸ਼ੁਰੂਆਤ ਕੀਤੀ ਜਿਸ ਵਿਚ ਡਾ : ਭੰਵਰਜੋਤ ਸਿੰਘ ਸਿੱਧੂ ਐੱਮ.ਐੱਸ.( ਆਈ ) ਲਾਈਨ ਕੇਅਰ ਸੈਂਟਰ ਜੈਤੋ ਨੇ ਆਪਣੀ ਟੀਮ ਸਮੇਤ ਪਹੁੰਚ ਕੇ ਮਰੀਜ਼ਾਂ ਦੀ ਜਾਂਚ ਕੀਤੀ ਇਸ ਮੌਕੇ ਸੰਬੋਧਨ ਕਰਦੇ ਹੋਏ ਪੰਡਿਤ ਸੰਦੀਪ ਪਾਰਿਕ ਨੇ ਕਿਹਾ ਕਿ ਇਹ ਸੰਮਤੀ ਦਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ।

ਉਨ੍ਹਾਂ ਕਿ ਅਜਿਹੇ ਕੈਂਪ ਬਹੁਤ ਹੀ ਸਾਰਥਿਕ ਸਿੱਧ ਹੁੰਦੇ ਹਨ ਅਤੇ ਇਲਾਜ ਕਰਵਾਉਣ ਤੋਂ ਅਸਮਰੱਥ ਮਰੀਜ਼ ਅਜਿਹੇ ਕੈਂਪਾਂ ਦਾ ਲਾਹਾ ਲੈ ਸਕਦੇ ਹਨ ।ਇਸ ਮੌਕੇ ਲਗਪਗ 1325 ਮਰੀਜ਼ਾਂ ਦੀ ਜਾਂਚ ਕੀਤੀ ਗਈ , ਜਿਨ੍ਹਾਂ ਵਿਚੋਂ ਲਗਪਗ 253 ਮਰੀਜ਼ਾਂ ਨੂੰ ਆਪ੍ਰੇਸ਼ਨ ਲਈ ਚੁਣਿਆ ਗਿਆ | ਇਸ ਮੌਕੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ | ਸੰਮਤੀ ਦੇ ਸਲਾਹਕਾਰ ਹਰਜਿੰਦਰ ਸਿੰਘ ਗੁਰੋਂ ਨੇ ਦੱਸਿਆ ਕਿ ਆਪ੍ਰੇਸ਼ਨ ਲਈ ਚੁਣੇ ਗਏ ਮਰੀਜ਼ਾਂ ਦਾ ਆਪ੍ਰੇਸ਼ਨ ਲਾਈਨ ਕੇਅਰ ਸੈਂਟਰ ਜੈਤੋ ਵਿਖੇ ਕੀਤਾ ਜਾਵੇਗਾ ਅਤੇ ਮਰੀਜ਼ਾਂ ਨੂੰ ਲਿਜਾਣ – ਲਿਆਉਣ ਅਤੇ ਆਪ੍ਰੇਸ਼ਨ ਦਾ ਸਾਰਾ ਖਰਚਾ ਸੰਮਤੀ ਵਲੋਂ ਕੀਤਾ ਜਾਵੇਗਾ | ਇਸ ਮੌਕੇ ‘ ਤੇ ਸਤੀਸ਼ ਕੁਮਾਰ ਅਸੀਜਾ , ਸੁਰਜੀਤ ਸਿੰਘ ਗਿੱਲ , ਮੋਹਰ ਸਿੰਘ ਰਿਟਾ . ਕਾਨੂੰਗੋ ਪ੍ਰਧਾਨ , ਗੁਰਸੇਵਕ ਸਿੰਘ ਰਿਟਾ . ਕਾਨੂੰਗੋ ਜਰਨਲ ਸਕੱਤਰ , ਰਾਮ ਕਿਸ਼ਨ ਸਰਸਾ , ਇਕਬਾਲ ਸਿੰਘ , ਮੁਖਤਿਆਰ ਸਿੰਘ ਰੰਧਾਵਾ ਏ . ਐਸ . ਆਈ ਆਦਿ ਸੰਮਤੀ ਦੇ ਮੈਂਬਰ ਹਾਜ਼ਰ ਸਨ ।

Leave a Reply

Your email address will not be published. Required fields are marked *

Back to top button