Malout News

ਕਾਂਗਰਸ ਸੇਵਾ ਦਲ ਨੇ ਮਨਾਇਆ ਸਥਾਪਨਾ ਦਿਵਸ

ਮਲੋਟ :-  ਕਾਂਗਰਸ ਸੇਵਾ ਦਲ ਸ੍ਰੀ ਮੁਕਤਸਰ ਸਾਹਿਬ ਵਲੋਂ ਜਿਲਾ ਪ੍ਰਧਾਨ ਓਮ ਪ੍ਰਕਾਸ਼ ਖਿੱਚੀ ਦੀ ਪ੍ਰਧਾਨਗੀ ਹੇਠ ਮਲੋਟ ਵਿਖੇ ਕਾਂਗਰਸ ਪਾਰਟੀ, ਦਾ 135 ਵਾਂ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ. ਆਜਾਇਬ ਸਿੰਘ ਭੱਟੀ ਦੇ ਸਪੁਤਰ ਹਲਕਾ ਮਲੋਟ ਦੇ ਇੰਨਚਾਰਜ ਸ. ਅਮਨਪ੍ਰੀਤ ਸਿੰਘ ਭੱਟੀ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਝੰਡਾ ਲਹਿਰਾ ਕੇ ਰਾਸ਼ਟਰੀ ਗੀਤ ਨਾਲ ਸ਼ੁਰੂ ਕੀਤੀ ਗਈ। ਇਸ ਮੌਕੇ “ਵੰਦੇ ਮਾਤਰਮ ਅਤੇ ਧਵੱਜ ਗੀਤ ” ਉਚੇਚੇ ਤੌਰ ਗਾਏ ਗਏ। ਝੰਡਾ ਲਹਿਰਾਉਣ ਦੀ ਰਸਮ ਹਲਕਾ ਮਲੋਟ ਦੇ ਇੰਨਚਾਰਜ ਸ. ਅਮਨਪ੍ਰੀਤ ਸਿੰਘ ਭੱਟੀ ਨੇ ਅਦਾ ਕੀਤੀ। ਕਾਂਗਰਸ ਸੇਵਾ ਦਲ ਦੇ ਜਿਲਾ ਪ੍ਰਧਾਨ ਓਮ ਪ੍ਰਕਾਸ਼ ਖਿੱਚੀ ਨੇ ਕਾਂਗਰਸ ਪਾਰਟੀ ਦੇ ਕੁਰਬਾਨੀਆਂ ਭਰੇ ਇਤਿਹਾਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਅਤੇ ਕਾਂਗਰਸ ਸੇਵਾ ਦਲ ਹਮੇਸ਼ਾਂ ਦੇਸ਼ ਸੇਵਾ ਨੂੰ ਸਮਰਪਿਤ ਰਿਹਾ ਹੈ।

ਅੱਜ ਕੁੱਝ ਸਵਾਰਥੀ ਸੋਚ ਵਾਲੇ ਲੋਕ ਦੇਸ਼ ਨੂੰ ਫਿਰਕਾਪ੍ਰਸਤੀ ਦੀ ਅੱਗ ਵਿੱਚ ਧਕੇਲਨ ਦੀ ਕੋਸ਼ਿਸ਼ ਕਰਨ ਵਿੱਚ ਲੱਗੇ ਹੋਏ ਹਨ ਪਰ ਕਾਂਗਰਸ ਸੇਵਾ ਦਲ ਅਤੇ ਕਾਂਗਰਸ ਪਾਰਟੀ ਅਜਿਹਾ ਕਿਸੇ ਵੀ ਹਾਲਤ ਵਿੱਚ ਨਹੀਂ ਹੋਣ ਦੇਣਗੇ। ਦੇਸ਼ ਭਗਤ ਲੋਕਾਂ ਦੇ ਸਹਿਯੋਗ ਨਾਲ ਦੇਸ਼ ਨੂੰ ਹੋਰ ਮਜ਼ਬੂਤ ਕਰਨਗੇ।  ਸ. ਅਮਨਪ੍ਰੀਤ ਸਿੰਘ ਭੱਟੀ ਨੇ ਇਸ ਮੁਬਾਰਕ ਮੌਕੇ ਤੇ ਵਿਧਵਾ ਅਤੇ ਆਰਥਿਕ ਪੱਖੋਂ ਕਮਜ਼ੋਰ ਲੋੜਵੰਦ ਅੋਰਤਾਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ ਅਤੇ ਪੰਜਾਬ ਸਰਕਾਰ ਦੀਆਂ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੰਦਿਆਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਵੀ ਸੁਣਿਆ ਅਤੇ ਹੱਲ ਕੀਤਾ। ਇਸ ਮੌਕੇ ਅੈਡਵੋਕੇਟ ਅਤੇ ਲੀਗਲ ਸੈੱਲ ਦੇ ਸਕੱਤਰ ਜਸਪਾਲ ਸਿੰਘ ਅੌਲਖ ਨੇ ਆਏ ਹੋਏ ਆਗੂ ਸਾਹਿਬਾਨ ਨੂੰ ਜੀ ਆਇਆਂ ਆਖਿਆ ਅਤੇ ਧੰਨਵਾਦ ਕੀਤਾ। ਇਸ ਮੌਕੇਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਅੈਡਵੋਕੇਟ ਸ. ਬਲਕਰਨ ਸਿੰਘ ਅੌਲਖ ਵੀ ਉਚੇਚੇ ਤੌਰ ਤੇ ਪਹੁੰਚੇ। ਹੋਰਨਾ ਤੋਂ ਇਲਾਵਾ ਚੋ. ਰਵੀ ਕੁਮਾਰ ਗੋਦਾਰਾ , ਜੁਗਰਾਜ ਖੇੜਾ , ਅੈਮ. ਸੀ. ਜਗਦੀਸ਼ ਖੇੜਾ , ਅੈਮ. ਸੀ .ਨਰਸਿੰਗ ਦਾਸ , ਅਵਤਾਰ ਸਿੰਘ ਸੋਨੀ ਪ੍ਰਧਾਨ ਸਵਰਨਕਾਰ ਸੰਘ , ਬਲੌਰ ਸਿੰਘ , ਜਿਲਾ ਪ੍ਰੀਸ਼ਦ ਮੈਂਬਰ ਸਰਬਜੀਤ ਸਿੰਘ ਬਰਾੜ , ਮੁਨੀਸ਼ ਕੁਮਾਰ ਪੀ. ਏ . ਅਮਰਿੰਦਰ ਸਿੰਘ ਯੂਥ ਆਗੂ , ਗੁਰਪ੍ਰੀਤ ਸਿੰਘ ਯੂਥ ਆਗੂ , ਬੱਬੀ ਖੁੰਗਰ , ਭਾਗੀ ਰਾਮ , ਕ੍ਰਿਸ਼ਨ ਕੁਮਾਰ , ਕਮਲਦੀਪ ਖਿੱਚੀ ਵਾਰਡ ਇੰਨਚਾਰਜ , ਮਲਕੀਤ ਸਿੰਘ , ਬਲਜੀਤ ਸਿੰਘ , ਸੁਖਦਰਸ਼ਨ ਸਿੰਘ ਕੁਰਾਈਵਾਲਾ, ਬੀਬਾ ਲਾਜਵੰਤੀ , ਬੀਬਾ ਜੋਤੀ , ਬੀਬਾ ਛਿੰਦਰ ਕੌਰ, ਬੀਬਾ ਜਸਪਾਲ ਕੌਰ ਆਦਿ ਮੌਜੂਦ ਹਨ।

Leave a Reply

Your email address will not be published. Required fields are marked *

Back to top button