District NewsMalout News
ਮਲੋਟ ਦੇ ਨੇੜਲੇ ਇਹਨਾਂ ਪਿੰਡਾਂ ਵਿੱਚ ਬਿਜਲੀ ਸਪਲਾਈ ਕੱਲ੍ਹ ਬੰਦ ਰਹੇਗੀ
ਮਲੋਟ: ਐਕਸੀਅਨ ਬਿਜਲੀ ਵਿਭਾਗ ਮਲੋਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੱਲ ਦਿਨ ਐਂਤਵਾਰ ਨੂੰ ਸਵੇਰੇ 10:30 ਵਜੇ ਤੋਂ ਦੁਪਿਹਰ 3:30 ਵਜੇ ਤੱਕ ਜ਼ਰੂਰੀ ਮੈਂਟਿਨੇਂਸ ਲਈ 220 ਕੇ.ਵੀ ਮਲਕਟੋਰਾ ਤੋਂ 66 ਕੇ.ਵੀ ਅਬੁੱਲ ਖੁਰਾਣਾ ਲਾਈਨ ਬੰਦ ਰਹੇਗੀ। ਜਿਸ ਕਰਕੇ 66 ਕੇ.ਵੀ ਸਬ ਸਟੇਸ਼ਨ ਗਰਿੱਡ ਦਾਨੇਵਾਲਾ, ਅਬੁੱਲ ਖੁਰਾਣਾ, ਫਤਹਿਪੁਰ ਮਨੀਆਂ, ਕੋਲਿਆਂਵਾਲੀ ਅਤੇ ਭਾਈ ਕੇਰਾ ਤੋਂ ਚੱਲਣ ਵਾਲੇ ਸਾਰੇ ਸ਼ਹਿਰੀ ਫੀਡਰ, ਯੂ.ਪੀ.ਐੱਸ ਫੀਡਰ ਅਤੇ ਖੇਤੀਬਾੜੀ ਵਾਲੇ ਫੀਡਰ ਬੰਦ ਰਹਿਣਗੇ। ਇਸ ਦੌਰਾਨ ਬਿਜਲੀ ਵਿਭਾਗ ਨੇ ਸਮੂਹ ਖ਼ਪਤਕਾਰਾਂ ਅਤੇ ਪਬਲਿਕ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।
Author: Malout Live